ਸਾਹਿਤਕ ‘ਹੁਣ’ ਦਾ ਸਾਲਾਨਾ ਸਮਾਗਮ 29 ਸਤੰਬਰ ਨੂੰ 

  • ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰਾਂ ਦਾ ਐਲਾਨ ਅਗਲੇ ਹਫ਼ਤੇ: ਸ਼ੁਸੀਲ ਦੁਸਾਂਝ
FullSizeRender (2)
ਨਿਊਯਾਰਕ/ ਚੰਡੀਗੜ੍ਹ 20 ਅਗਸਤ —ਅਦਾਰਾ ‘ਹੁਣ’ ਦਾ ਛੇਵਾਂ ਸਾਲਾਨਾ ਸਮਾਗਮ ਪੰਜਾਬ ਕਲਾ ਭਵਨ ਦੇ ਸ. ਮਹਿੰਦਰ ਸਿੰਘ ਰੰਧਾਵਾ ਆਡੀਟੋਰੀਅਮ ਵਿਚ 29 ਸਤੰਬਰ, 2019 ਦਿਨ ਐਤਵਾਰ ਨੂੰ ਹੋਵੇਗਾ। ਸਾਲਾਨਾ ਸਮਾਗਮ ਦੌਰਾਨ ‘ਹੁਣ’ ਦੇ ਬਾਨੀ ਸੰਪਾਦਕ ਅਵਤਾਰ ਜੰਡਿਆਲਵੀ ਦੀ ਯਾਦ ਵਿਚ ਦਿੱਤੇ ਜਾਂਦੇ ਦੋ ਪੁਰਸਕਾਰਾਂ ਦਾ ਐਲਾਨ ਅਗਲੇ ਹਫ਼ਤੇ ਕੀਤਾ ਜਾਵੇਗਾ।
‘ਹੁਣ’ ਦੇ ਮੁਹਬੱਤੀਆਂ ਨੂੰ ਸਮਾਗਮ ਵਿਚ ਸ਼ਿਰਕਤ ਕਰਨ ਲਈ ਖੁਲ੍ਹਾ ਸੱਦਾ ਹੈ।ਸਮਾਗਮ ਦੀ ਮਿਤੀ, ਸਮਾਂ ਤੇ ਸਥਾਨ ਨੋਟ ਕਰੋ ਜੀ। ਬਾਕੀ ਜਾਣਕਾਰੀਆਂ ਅਗਲੇ ਹਫ਼ਤੇ।ਛੇਵਾਂ ਅਵਤਾਰ ਜੰਡਿਆਲਵੀ ਯਾਦਗਾਰੀ ਸਮਾਗਮ ਮਿੱਤੀ-29 ਸਤੰਬਰ, 2019, ਦਿਨ ਐਤਵਾਰ, ਸਮਾਂ-ਸਵੇਰੇ ਸਾਢੇ ਦਸ ਵਜੇ ਤੋਂ ਸਥਾਨ-ਰੰਧਾਵਾ ਆਡੀਟੋਰੀਅਮ, ਪੰਜਾਬ ਕਲਾ ਭਵਨ, ਸੈਕਟਰ 16 ਚੰਡੀਗੜ੍ਹ , ਬੇਨਤੀ ਕਰਤਾ ਸੁਸ਼ੀਲ ਦੁਸਾਂਝ ਸੰਪਾਦਕ, ਰਵਿੰਦਰ ਸਹਿਰਾਅ ਪ੍ਰਬੰਧਕੀ ਸੰਪਾਦਕ, ਸੁਰਿੰਦਰ ਸੋਹਲ, ਕਿਰਤਮੀਤ ਅਤੇ ਕਮਲ ਦੁਸਾਂਝ ਸਹਾਇਕ ਸੰਪਾਦਕ-‘ਹੁਣ’ ਹੋਰ ਜਾਣਕਾਰੀ ਲਈ ਆਪ ਹੇਠ ਲਿਖੇ ਫ਼ੋਨ ਤੇ ਸੰਪਰਕ ਕਰ ਸਕਦੇ ਹੋ 98887-99870

Install Punjabi Akhbar App

Install
×