ਸੰਨ 2007 ਦੇ ‘ਚ ਨਿਊਜ਼ੀਲੈਂਡ ਦੇ ਵਿਚ ਕੰਮ ਦੇ ਬਹਾਨੇ ਮਾਨਵ ਤਸਕਰੀ ਦੇ ਮਾਮਲੇ ਵਿਚ ਦੋ ਭਰਾਵਾਂ ਦੇ ਉਤੇ ਮਾਮਲਾ ਦਰਜ ਹੈ ਜਿਸ ਦੀ ਸੁਣਵਾਈ ਅੱਜ ਸ਼ੁਰੂ ਹੋਈ। ਸਤਨਾਮ ਸਿੰਘ ਅਤੇ ਜਸਵਿੰਦਰ ਸਿੰਘ ਸੰਘਾ ਉਤੇ ਇਹ ਮਾਮਲਾ ਦਰਜ ਹੈ ਜਦ ਕਿ ਤੀਜੇ ਵਿਅਕਤੀ ਦਾ ਨਾਂਅ ਅਜੇ ਗੁਪਤ ਹੈ। ਇਨ੍ਹਾਂ ਵਿਅਕਤੀਆਂ ਨੇ ਆਪਣੇ ਆਪ ਨੂੰ ਬੇਦੋਸ਼ਾ ਦੱਸਿਆ ਹੈ। ਦੋਸ਼ ਹੈ ਕਿ ਇਨ੍ਹਾਂ ਭਰਾਵਾਂ ਨੇ 18 ਭਾਰਤੀ ਵਿਅਕਤੀਆਂ ਨੂੰ ਇਥੇ ਸੱਦਣ ਵਿਚ ਸਹਿਯੋਗ ਕੀਤਾ ਜਦ ਕਿ ਤੀਜੇ ਨੇ ਉਨ੍ਹਾਂ ਨੂੰ ਰਿਫਿਊਜ਼ੀ ਬਣਾਉਣ ਵਿਚ ਸਹਿਯੋਗ ਕੀਤਾ। ਇਹ ਕੇਸ 5 ਹਫਤਿਆਂ ਤੱਕ ਚੱਲਣ ਦੀ ਸੰਭਾਵਨਾ ਹੈ।