ਮੈਲਬੋਰਨ ਅੰਦਰ ਇੱਕ ਸੈਲੂਨ ਮਾਲਕ ਨੂੰ 10,000 ਡਾਲਰਾਂ ਦਾ ਜੁਰਮਾਨਾ -ਪਹਿਲਾਂ ਤੋਂ ਹੀ ਕੀਤਾ ਸੀ ਸੈਲੂਨ ਖੋਲ੍ਹਣ ਦਾ ਐਲਾਨ

(ਸੈਲੂਨ ਚਲਾ ਰਹੀ ਨਾਜੇਮ -ਮੀਡੀਆ ਨੂੰ ਮੁਖ਼ਾਤਿਬ) (ਫੋਟੋ 9 ਨਿਊਜ਼ ਤੋਂ ਧੰਨਵਾਦ ਸਹਿਤ)

(ਦ ਏਜ ਮੁਤਾਬਿਕ) ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਕਾਰਨ ਛੋਟੇ-ਮੋਟੇ ਕਾਰੋਬਾਰੀ ਇਸ ਕਦਰ ਪ੍ਰੇਸ਼ਾਨ ਹੋ ਚੁਕੇ ਹਨ ਕਿ ਹੁਣ ਉਹ ਖੁਲ੍ਹੇਆਮ ਆਪਣੀਆਂ ਦੁਕਾਨਾਂ ਆਦਿ ਨੂੰ ਖੋਲ੍ਹਣ ਦਾ ਐਲਾਨ ਕਰਦੇ ਹਨ ਅਤੇ ਖੋਲ੍ਹਦੇ ਵੀ ਹਨ ਬੇਸ਼ੱਕ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜੁਰਮਾਨਾ ਹੀ ਕਿਉਂ ਨਾ ਲਗਾ ਦਿੱਤਾ ਜਾਵੇ। ਅਜਿਹੀ ਹੀ ਇੱਕ ਉਦਾਹਰਣ ਮੈਲਬੋਰਨ ਦੇ ਸਬਅਰਬ ‘ਹਗਜ਼ਡੇਲ’ ਵਿੱਚ ਦੇਖਣ ਨੂੰ ਮਿਲੀ ਜਿੱਥੇ ਕਿ ਇੱਕ ਸੈਲੂਨ ਚਲਾ ਰਹੇ ਦੰਪਤੀ ਨੇ ਪਹਿਲਾਂ ਤੋਂ ਹੀ ਐਲਾਨ ਕੀਤਾ ਸੀ ਕਿ ਉਹ ਸ਼ਨਿਚਰਵਾਰ ਨੂੰ ਆਪਣੀ ਦੁਕਾਨ ਖੋਲ੍ਹਣਗੇ ਕਿਉਂਕਿ ਉਹ ਹੁਣ ਬਹੁਤ ਪ੍ਰੇਸ਼ਾਨ ਹੋ ਚੁਕੇ ਹਨ ਅਤੇ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਤੰਗੀ ਝੇਲ ਰਹੇ ਹਨ। ਉਨ੍ਹਾਂ ਨੇ ਆਪਣੀ ਦੁਕਾਨ ਖੋਲ੍ਹੀ ਵੀ ਅਤੇ ਨਾਲ ਹੀ ਪੁਲਿਸ ਨੇ ਉਨ੍ਹਾਂ ਨੂੰ 9913 ਡਾਲਰਾਂ ਦਾ ਜੁਰਮਾਨਾ ਕਰ ਕੇ ਗਿਆਰਾਂ ਵਜਦਿਆਂ ਨੂੰ ਉਨ੍ਹਾਂ ਦੀ ਦੁਕਾਨ ਮੁੜ੍ਹ ਤੋਂ ਬੰਦ ਵੀ ਕਰਵਾ ਦਿੱਤੀ। ਦੰਪਤੀ ਨੇ ਮੀਡੀਆ ਅੱਗੇ ਗੁਹਾਰ ਲਗਾਈ ਕਿ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਤਾਂ ਭੁੱਖੇ ਮਰਨ ਤੱਕ ਦੀ ਨੌਬਤ ਆ ਗਈ ਹੈ। ਸੈਲੂਨ ਚਲਾ ਰਹੀ ਨਾਜੇਮ ਨੇ ਮੀਡੀਆ ਨੂੰ ਮੁਖ਼ਾਤਿਬ ਹੋ ਕੇ ਕਿਹਾ ਕਿ ਉਹ ਹਰ ਤਰ੍ਹਾਂ ਨਾਲ ‘ਕੋਵਿਡ ਸੇਫ’ ਦੇ ਨਿਯਮਾਂ ਨੂੰ ਅਪਣਾ ਸਕਦੇ ਹਨ ਪਰੰਤੂ ਹੁਣ ਕਿਸੇ ਦੇ ਮੂੰਹ ਉਪਰ ਸ਼ੇਵ ਕਰਨ ਲਈ ਉਸਨੂੰ ਮਾਸਕ ਲਗਾਉਣ ਨੂੰ ਤਾਂ ਨਹੀਂ ਕਹਿ ਸਕਦੇ ਹਨ ਅਤੇ ਇਹੀ ਕਾਰਨ ਹੈ ਕਿ ਸਰਕਾਰ ਨੂੰ ਅਜਿਹੀਆਂ ਪ੍ਰਸਥਿਤੀਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਅਜਿਹੀਆਂ ਸੇਵਾਵਾਂ ਨੂੰ ਜ਼ਰੂਰੀ ਸੇਵਾਵਾਂ ਦੀ ਸੂਚੀ ਵਿੱਚ ਵੀ ਸ਼ਾਮਿਲ ਕਰਨਾ ਚਾਹੀਦਾ ਹੈ।

Install Punjabi Akhbar App

Install
×