ਹੁਦਹੁਦ ਤੁਫਾਨ : ਪ੍ਰਧਾਨ ਮੰਤਰੀ ਸਥਿਤੀ ਦਾ ਜਾਇਜਾ ਲੈਣ ਲਈ ਅੱਜ ਪਹੁੰਚਣਗੇ ਵਿਸ਼ਾਖਾਪਟਨਮ

modi141014

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੱਕਰਵਾਤ ਹੁਦਹੁਦ ਤੋਂ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਵਿਸ਼ਖਾਪਟਨਮ ਪਹੁੰਚ ਰਹੇ ਹਨ। ਇਸ ਤੁਫਾਨ ਕਾਰਨ ਤੱਟੀ ਆਂਧਰਾ ਪ੍ਰਦੇਸ਼ ‘ਚ ਵੱਡੀ ਪੱਧਰ ‘ਤੇ ਜਾਨ-ਮਾਲ ਦਾ ਨੁਕਸਾਨ ਹੋਇਆ ਹੈ ਅਤੇ ਓਡੀਸ਼ਾ ਦੇ ਵੀ ਪ੍ਰਭਾਵਿਤ ਹਿੱਸਿਆਂ ਦਾ ਪ੍ਰਧਾਨ ਮੰਤਰੀ ਹਵਾਈ ਸਰਵੇਖਣ ਕਰਨਗੇ। ਰਾਹਤ ਅਭਿਆਨ ‘ਤੇ ਨਜ਼ਰ ਰੱਖਣ ਲਈ ਬੰਦਰਗਾਹ ਸ਼ਹਿਰ ‘ਚ ਪਹਿਲਾ ਤੋਂ ਹੀ ਮੁੱਖ ਮੰਤਰੀ ਐਨ.ਚੰਦਰ ਬਾਬੂ ਨਇਡੂ ਮੌਜੂਦ ਹਨ ਅਤੇ ਉਨ੍ਹਾਂ ਦੁਆਰਾ ਭਾਰੀ ਤਬਾਹੀ ਦੇ ਬਾਰੇ ‘ਚ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦੇਣ ਦੀ ਉਮੀਦ ਹੈ।