ਸਮਾਜਿਕ ਅਤੇ ਵਾਤਾਵਰਣੀਏ ਮਾਪਦੰਡਾਂ ਉਪਰ ਚਾਕਲੇਟ ਬਣਾਉਣ ਵਾਲੇ ਕਿੰਨੇ ਕੁ ਹੋਏ ਪਾਸ -ਇੱਕ ਸਰਵੇਖਣ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਾਰੀ ਦੁਨੀਆਂ ਅੰਦਰ ਈਸਟਰ ਦਾ ਤਿਉਹਾਰ ਪੂਰੇ ਹਰਸ਼ੋ ਉਲਾਸ ਨਾਲ ਮਨਾਇਆ ਜਾਂਦਾ ਹੈ ਅਤੇ ਜਿਹੜੀ ਵਸਤੂ ਇਸ ਸਮੇਂ ਸਭ ਤੋਂ ਜ਼ਿਆਦਾ ਵੇਚੀ ਅਤੇ ਖਰੀਦੀ ਜਾਂਦੀ ਹੈ, ਉਹ ਹੈ ਚਾਕਲੇਟ ਵਾਲੇ ਅੰਡੇ -ਅੰਡਿਆਂ ਦੇ ਰੂਪ ਵਿੱਚ ਅਸਲ ਵਿੱਚ ਚਾਕਲੇਟ। ਪਰੰਤੂ ਇੱਕ ਕੀਤੇ ਗਏ ਸਰਵੇਖਣ ਨੇ ਇਹ ਦਰਸਾਇਆ ਹੈ ਕਿ ਜਿੱਥੇ ਦੁਨੀਆਂ ਦੇ ਹੋਰ ਉਤਪਾਦਾਂ ਵਿੱਚ ਲੋਕਾਂ ਦਾ ਸ਼ੋਸ਼ਣ ਕੀਤੇ ਜਾਣ ਦੇ ਨਾਲ ਨਾਲ ਵਾਤਾਵਰਣ ਦੇ ਵੀ ਖ਼ਿਲਾਫ਼ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ, ਉਥੇ ਅਸਲ ਵਿੱਚ ਚਾਕਲੇਟਾਂ ਦੇ ਉਤਪਾਦਕ ਵੀ ਪਿੱਛੇ ਨਹੀਂ ਰਹਿ ਜਾਂਦੇ ਅਤੇ ਇਹ ਲੋਕ ਵੀ ਅਜਿਹੇ ਸ਼ੋਸ਼ਣ ਅਤੇ ਵਾਤਾਵਰਣ ਦੇ ਖ਼ਿਲਾਫ਼ ਵਤੀਵਿਧਿਆਂ ਵਿੱਚ ਲੁੱਪਤ ਹਨ।
ਦੁਨੀਆ ਦੇ ਪੰਜ ਵੱਡੇ ਸਮੂਹਾਂ ਜਿਨ੍ਹਾਂ ਵਿੱਚ -ਬੀ ਸਲੇਵਰੀ ਫਰੀ, ਜਰਮਨ ਦੀ ਸੋਸ਼ਲ ਜਸਟਿਸ ਸੰਸਥਾ ‘ਇਨਕੋਟਾ’, ਅਮਰੀਕਾ ਦੀਆਂ ਗ੍ਰੀਨ ਅਮਰੀਕਾ, ਮਾਈਟੀ ਅਰਥ ਅਤੇ ਦ ਨੈਸ਼ਨਲ ਵਾਈਲਡਲਾਈਫ ਫੈਡਰੇਸ਼ਨ, ਨੇ ਮਿਲ ਕੇ ਕੀਤੇ ਇਸ ਸਰਵੇਖਣ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਹਨ ਅਤੇ ਆਪਣੀ ਰਿਪੋਰਟ ਪੇਸ਼ ਕੀਤੀ ਹੈ।
ਰਿਪੋਰਟ ਵਿੱਚ ਦੁਨੀਆਂ ਦੀਆਂ 31 ਵੱਡੀਆਂ ਛੋਟੀਆਂ ਕੰਪਨੀਆਂ (ਚਾਕਲੇਟ ਉਤਪਾਦਕ) ਦਾ ਜ਼ਿਕਰ ਹੈ ਅਤੇ ਇਨ੍ਹਾਂ ਵਿੱਚੋਂ ਸਿਰਫ 4 ਹੀ (ਅਮਰੀਕਾ ਦੀ ਆਲਟਰ ਇਕੋ; ਸਵਿਟਜ਼ਰਲੈਂਡ ਦੀ ਚੋਕਲੇਟਸ ਹਾਲਬਾ/ਸਨਰੇ; ਨੀਦਰਲੈਂਡਜ਼ ਦੀ ਟੋਨੀਜ਼ ਚੋਕੋਲੋਨੀ; ਅਤੇ ਨਿਊਜ਼ੀਲੈਂਡ ਦੀ ਵ੍ਹਾਈਟੇਕਰਜ਼) ਅਜਿਹੀਆਂ ਕੰਪਨੀਆਂ ਪਾਈਆਂ ਗਈਆਂ ਹਨ ਜੋ ਕਿ ਸਰਵੇਖਣ ਦੇ ਮਾਪਦੰਢਾਂ ਉਪਰ ਖਰੀਆਂ ਉਤਰਦੀਆਂ ਹਨ। ਅਤੇ ਜ਼ਿਕਰਯੋਗ ਇਹ ਵੀ ਹੈ ਕਿ ਇਹ ਕੰਪਨੀਆਂ ਕੋਈ ਜ਼ਿਆਦਾ ਵੱਡੀਆਂ ਕੰਪਨੀਆਂ ਨਹੀਂ ਹਨ ਸਗੋਂ ਛੋਟੇ ਉਤਪਾਦਕਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
13 ਕੰਪਨੀਆਂ ਅਜਿਹੀਆਂ ਹਨ ਜੋ ਕਿ ਦੂਸਰੀ ਸ਼੍ਰੇਣੀ ਵਿੱਚ ਆਉਂਦੀਆਂ ਹਨ ਅਤੇ ਇਨ੍ਹਾਂ ਵਿੱਚ ਮਾਰਸ ਰਿਗਲੇ (ਅਮਰੀਕਾ); ਫਰਾਰੋ ਗਰੁੱਪ (ਲਕਜ਼ਮਬਰਗ ਇਟਲੀ); ਮੌਂਡਲੀਜ਼ ਇੰਟਰਨੈਸ਼ਨਲ (ਅਮਰੀਕਾ ਦੀ ਕੈਡਬਰੀ, ਟੋਬਲਰੋਨ ਅਤੇ ਮਿਲਕਾ ਬਰਾਂਡ); ਹਾਰਸ਼ੇ (ਅਮਰੀਕਾ); ਨੈਸਲੇ (ਸਵਿਟਜ਼ਰਲੈਂਡ); ਅਤੇ ਲਿੰਟ ਅਤੇ ਸਪਰੰਗਲੀ (ਸਵਿਟਜ਼ਰਲੈਂਡ) ਦੀਆਂ ਹਨ।
ਇਸ ਤੋਂ ਇਲਾਵਾ 7 ਕੰਪਨੀਆਂ ਨੂੰ ਤੀਸਰਾ ਰੈਂਕ ਦਿੱਤਾ ਗਿਆ ਹੈ ਅਤੇ ਜਪਾਨ ਦੀਆਂ ਤਿੰਨ ਕੰਪਨੀਆਂ ਮੀਜੀ, ਇਟੋਚੂ ਅਤੇ ਮੋਰੀਨਾਂਗਾ -ਚੌਥੇ ਸਥਾਨ ਤੇ ਰਹੀਆਂ ਹਨ।
ਜ਼ਿਆਦਾ ਜਾਣਕਾਰੀ ਇਸ ਲਿੰਕ https://static1.squarespace.com/static/5600d036e4b056134c4419f3/t/605142959437755dc1282845/1615938229414/Easter+Scorecard+2021.pdf ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×