‘ਪਾਰਲੀਮੈਂਟ ਨੂੰ ਆਵਾਜ਼’ ਬਦਲੇਗੀ ਆਸਟ੍ਰੇਲੀਆ ਦਾ ਭਵਿੱਖ…..?

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਇੰਡੀਜੀਨਸ ਮਾਮਲਿਆਂ ਦੇ ਮੰਤਰੀ ਲਿੰਡਾ ਬਰਨੇ, ਅੱਜ ਟੋਰਸ ਸਟ੍ਰੇਟ ਖੇਤਰ ਦੇ ਦੌਰੇ ਤੇ ਜਾ ਰਹੇ ਹਨ। ਮਦਸਦ ਹੈ ਕਿ ਉਥੇ ਦੇ ਆਸਟ੍ਰੇਲੀਆਈਆਂ ਨੂੰ ‘ਪਾਰਲੀਮੈਂਟ ਨੂੰ ਆਵਾਜ਼’ (Voice to Parliament) ਮੁਹਿੰਮ ਦੇ ਨਾਲ ਜੋੜਿਆ ਜਾਵੇ। ਮਈ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਐਂਥਨੀ ਐਲਬਨੀਜ਼ ਦਾ ਵਾਅਦਾ ਸੀ ਕਿ ਉਹ ਰਿਫਰੈਂਡਮ ਲੈ ਕੇ ਆਉਣਗੇ ਪਰੰਤੂ ਇਹ ਕਦੋਂ ਆਵੇਗਾ ਅਤੇ ਇਸ ਨਾਲ ਆਸਟ੍ਰੇਲੀਆ ਦੇ ਭਵਿੱਖ ਉਪਰ ਕੀ ਫ਼ਰਕ ਪੈਣਗੇ…. ਇਹ ਗੁੱਥੀ ਹਾਲ ਦੀ ਘੜੀ ਤਾਂ ਇੱਕ ਸਵਾਲ ਹੀ ਬਣੀ ਹੋਈ ਹੈ।
ਉਲੂਰੂ ਸਟੇਟਮੈਂਟ ਰਾਹੀਂ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆਈ ਮੂਲ ਨਿਵਾਸੀਆਂ ਦੀ ਆਵਾਜ਼ ਸਿੱਧੀ ਪਾਰਲੀਮੈਂਟ ਨੂੰ ਪਹੁੰਚਣੀ ਚਾਹੀਦੀ ਹੈ ਪਰੰਤੂ ਇਸ ਵਾਸਤੇ ਸੰਵਿਧਾਨ ਵਿੱਚ ਸੋਧਾਂ ਕਰਨੀਆਂ ਬਹੁਤ ਜ਼ਰੂਰੀ ਹਨ ਅਤੇ ਇਨ੍ਹਾਂ ਸੋਧਾਂ ਨੂੰ ਅੰਜਾਮ ਦੇਣ ਵਾਸਤੇ, ਰਿਫਰੈਂਡਮ ਲਿਆਉਣਾ ਹੀ ਪੈਣਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਉਕਤ ਰਿਫਰੈਂਡਮ, ਉਨ੍ਹਾਂ ਦੀ ਸਰਕਾਰ ਬਣਨ ਦੇ ਪਹਿਲੇ ਟਰਮ ਵਿੱਚ ਹੀ ਲਿਆਂਦਾ ਜਾਵੇਗਾ। ਇਸ ਵਾਸਤੇ ਹਾਲ ਦੀ ਘੜੀ ਪ੍ਰਧਾਨ ਮੰਤਰੀ ਦੇ ਫੈਸਲੇ ਦੀ ਉਡੀਕ ਕਰਨੀ ਬਣਦੀ ਹੈ।

Install Punjabi Akhbar App

Install
×