ਨਿਊਯਾਰਕ ਦੇ ਕਿੳੂੂਨਜ਼ ਵਿਲੇਜ਼ ਚ’ ‘ਿੲਕ ਘਰ ਨੂੰ ਲੱਗੀ ਅੱਗ ਚ’ ਿੲਕ ਪੰਜਾਬੀ ਮੂਲ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ , ਅੱਠ ਗੰਭੀਰ ਜਖਮੀ

FullSizeRender

ਨਿਊਯਾਰਕ, 30 ਅਪਰੈਲ — ਬੀਤੀ ਰਾਤ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ 93-20, 211 ਸਟਰੀਟ ਤੇ ਸਥਿਤ ਇਕ ਘਰ ‘ਚ ਅੱਗ ਲੱਗਣ ਦੀ ਦਰਦਨਾਿੲਕ ਵਾਪਰੀ ਘਟਨਾ ਵਿਚ ਿੲਕ ਪੰਜਾਬੀ ਪਰਿਵਾਰ ਦੀ  ਔਰਤ ਸਮੇਤ ਉਸ ਦੇ ਦਾਦਾ-ਦਾਦੀ ਦੀ ਮੌਕੇ ਤੇ ਹੀ ਮੋਤ ਹੋ ਗਈ, ਜਦਕਿ ਔਰਤ ਦੇ ਦੋ ਬੱਚੇ ਵੀ ਬੁਰੀ ਤਰਾਂ ਝੁਲਸ ਗਏ। ਦੱਸਿਆ ਗਿਆ ਹੈ ਕਿ ਸ਼ਨੀਵਾਰ ਨੂੰ ਰਾਤ ਦੇ 12 ਕੁ ਵਜੇ ਦੇ ਕਰੀਬ ਵਾਪਰੀ ਇਸ ਘਟਨਾ ‘ਚ ਹਰਲੀਨ ਕੋਰ ਨਾਂ ਦੀ ਔਰਤ ਅਤੇ ਉਸ ਦੇ ਦਾਦਾ ਪਿਆਰਾ ਲਾਲ ਕੈਂਥ ਅਤੇ ਦਾਦੀ ਰਘਵੀਰ ਕੌਰ ਕੈਂਥ ਦੀ ਮੌਤ ਹੋ ਗਈ।
ਮਿਰਤਕ ਹਰਲੀਨ ਦੀ 8 ਸਾਲਾ ਧੀ ਅਤੇ 6 ਸਾਲਾ ਪੁੱਤਰ ਇਮਾਰਤ ਵਿਚ ਫਸ ਗਏ ਸਨ ਜਿੰਨਾਂ ਨੂੰ ਫਾਇਰ ਫਾਈਟਰਾਂ ਨੇ ਦੋਹਾਂ ਨੂੰ ਉੱਥੋਂ ਬਾਹਰ ਕੱਢਿਆ। ਜੋ ਨਾਸਾਉੁੂ ਯੂਨੀਵਰਸਿਟੀ ਮੈਡੀਕਲ ਸੈਂਟਰ ਵਿਚ ਭਰਤੀ ਦੋਵੇਂ ਬੱਚਿਆਂ ‘ਚੋਂ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਲੜਕੇ ਦੀ ਹਾਲਤ ਸਥਿੱਰ ਹੈ। ਨਿਊਯਾਰਕ ਸ਼ਹਿਰ ਦੇ ਫਾਇਰ ਵਿਭਾਗ ਦੇ ਉੱਪ ਮੁਖੀ ਮਾਈਕਲ ਗਾਲਾ ਨੇ ਰਿਪੋਰਟ ਵਿਚ ਦੱਸਿਆ ਕਿ ਘਰ ‘ਚ 7 ਹੋਰ ਲੋਕ ਮੌਜੂਦ ਸਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਇਹ ਸਾਰੇ ਗੰਭੀਰ ਰੂਪ ਨਾਲ ਝੁਲਸੇ ਹਨ ਪਰ ਇਨ੍ਹਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਦੱਸਿਆ ਜਾ ਰਿਹਾ ਹੈ। ਫਾਇਰ ਫਾਈਟਰਜ਼ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ।

Install Punjabi Akhbar App

Install
×