ਨਿਊਜ਼ੀਲੈਂਡ ‘ਚ ਖੇਡਿਆ ਜਾ ਰਿਹੈ ਹਾਕਸ ਵੇਅ ਕੱਪ: ਭਾਰਤੀ ਮਹਿਲਾ ਹਾਕੀ ਟੀਮ ਆਪਣਾ ਦੂਜਾ ਮੈਚ ਆਇਰਲੈਂਡ ਟੀਮ ਤੋਂ 0-4 ਦੇ ਫਰਕ ਨਾਲ ਹਾਰੀ

ਭਾਰਤੀ ਦੀ ਮਹਿਲਾ ਟੀਮ ਆਪਣੇ 18 ਮੈਂਬਰੀ ਦਲ ਦੇ ਨਾਲ ਇਥੇ ‘ਹਾਕਸ ਵੇਅ ਕੱਪ’ ਖੇਡਣ ਆਈ ਹੋਈ ਹੈ। ਪਹਿਲਾ ਮੈਚ ਕੱਲ੍ਹ ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ ਬਲੈਕ ਸਟਕਿਸ ਦੇ ਨਾਲ ਸੀ ਜੋ ਕਿ ਉਹ 0-1 ਦੇ ਫਰਕ ਨਾਲ ਹਾਰ ਗਈਆਂ। ਅੱਜ ਦੂਜਾ ਮੈਚ ਆਇਰਲੈਂਡ ਨਾਲ ਜੋ ਕਿ 0-4 ਦੇ ਫਰਕ ਨਾਲ ਹਾਰ ਗਈਆਂ। ਹੁਣ ਇਨ੍ਹਾਂ ਕੁੜੀਆਂ ਦਾ ਅਗਲਾ ਮੈਚ 5 ਅਪ੍ਰੈਲ ਨੂੰ ਸ਼ਾਮ 4 ਵਜੇ ਚੀਨ ਦੇ ਹੋਵੇਗਾ। ਇਸ ਕੱਪ ਦੇ ਵਿਚ 8 ਦੇਸ਼ਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।