ਮੋਦੀ ਜੀ ਨੇ ਭੇਜਿਆ ਸੱਦਾ ਪੱਤਰ -ਸ. ਕੰਵਲਜੀਤ ਸਿੰਘ ਬਖਸ਼ੀ ਹੋਣਗੇ ਸਤਿਕਾਰਤ ਮਹਿਮਾਨ

  • 15ਵਾਂ ਪ੍ਰਵਾਸੀ ਦਿਵਸ 21-23 ਤੱਕ ਵਾਰਾਨਸੀ (ਯੂ.ਪੀ) ਵਿਖੇ-24 ਨੂੰ ਕੁੰਭ ਮੇਲਾ ਤੇ 26 ਨੂੰ ਗਣਤੰਤਰ ਦਿਵਸ
NZ PIC 5 Jan-2
(ਸ. ਕੰਵਲਜੀਤ ਸਿੰਘ ਬਖਸ਼ੀ)

ਔਕਲੈਂਡ 5 ਜਨਵਰੀ  -ਭਾਰਤ ਹਰ ਸਾਲ ਪ੍ਰਵਾਸੀ ਦਿਵਸ ਮਨਾਉਂਦਾ ਹੈ ਅਤੇ ਪ੍ਰਵਾਸੀਆਂ ਨੂੰ ਲੁਭਾਉਂਦਾ ਹੈ। ਇਸ ਵਾਰ ਇਹ ਪ੍ਰਵਾਸੀ ਦਿਵਸ 21 ਤੋਂ 23 ਜਨਵਰੀ ਤੱਕ ਵਾਰਾਨਸੀ ਉਤਰ ਪ੍ਰਦੇਸ਼ ਵਿਖੇ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪ੍ਰਵਾਸੀਆਂ ਨੂੰ ਚੋਣ ਦਿੱਤੀ ਗਈ ਹੈ ਕਿ ਉਹ 24 ਨੂੰ ਕੁੰਭ ਦਾ ਮੇਲਾ ਪ੍ਰਆਿਗ ਰਾਜ (ਇਲਾਹਾਬਾਦ) ਅਤੇ 26 ਨੂੰ ਗਣਤੰਤਰ ਦਿਵਸ (ਨਵੀਂ ਦਿੱਲੀ) ਦੀ ਪ੍ਰੇਡ ਵੀ ਵੇਖਣ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਸਬੰਧੀ ਪੱਤਰ ਵੀ ਪ੍ਰਵਾਸੀਆਂ ਨੂੰ ਜਾਰੀ ਕੀਤੇ ਹਨ। 21 ਜਨਵਰੀ ਨੂੰ ਯੂਥ ਪ੍ਰਵਾਸੀ ਦਿਵਸ ਹੋਵੇਗਾ, ਜਿਸ ਦਾ ਉਦਘਾਟਨ ਨਾਰਵੇ ਦੇ ਸਾਂਸਦ ਸ੍ਰੀ ਹਿਮਾਂਸ਼ੂ ਗੁਲਾਟੀ ਕਰਨਗੇ ਜਦ ਕਿ ਸਤਿਕਾਰਤ ਮਹਿਮਾਨ ਦੇ ਤੌਰ ‘ਤੇ ਸ. ਕੰਵਲਜੀਤ ਸਿੰਘ ਬਖਸ਼ੀ (ਚੌਥੀ ਵਾਰ ਮੈਂਬਰ ਪਾਰਲੀਮੈਂਟ) ਨਿਊਜ਼ੀਲੈਂਡ ਹੋਣਗੇ। ਰਾਤ ਦੇ ਖਾਣੇ ਉਤੇ ਰਾਜ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਹੋਣਗੇ। 22 ਜਨਵਰੀ ਨੂੰ ਕਨਵੈਨਸ਼ਨ ਆਰੰਭ ਹੋਵੇਗੀ ਜਿਸ ਦਾ ਉਦਘਾਟਨ ਸ੍ਰੀ ਨਰਿੰਦਰ ਮੋਦੀ ਜਾਂ ਵਿਦੇਸ਼ ਮੰਤਰੀ ਸ੍ਰੀਮਤੀ ਸ਼ੁਸਮਾ ਸਵਰਾਜ ਕਰਨਗੇ। ਰਾਤ ਦਾ ਖਾਣਾ ਵੀ ਵਿਦੇਸ਼ ਮੰਤਰੀ ਵੱਲੋਂ ਹੋਵੇਗਾ। ਆਖਰੀ ਦਿਨ ਪ੍ਰਵਾਸੀ ਭਾਰਤੀ ਐਵਾਰਡ ਦਿੱਤੇ ਜਾਣਗੇ ਅਤੇ ਨਾਮਣਾ ਖੱਟਣ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। 24 ਜਨਵਰੀ ਨੂੰ ਕੁੰਭ ਮੇਲਾ ਹੋਵੇਗਾ ਜੋ ਕਿ ਹਰ 4 ਸਾਲ ਬਾਅਤੇ ਇਥੇ ਮਨਾਇਆ ਜਾਂਦਾ ਹੈ। ਲੋਕ ਹਰਿਦੁਆਰ ਇਸ਼ਨਾਨ ਕਰਦੇ ਹਨ ਅਤੇ ਹਰ ਧਾਰਮਿਕ ਸੰਸਕਾਰ ਹੁੰਦੇ ਹਨ। 26 ਜਨਵਰੀ ਨੂੰ ਭਾਰਤ 70ਵੇਂ ਗਣਤੰਤਰ ਦਿਵਸ ਦੀ ਆਰੰਭਤਾ ਉਤੇ ਦੇਸ਼ ਦੀ ਸੈਨਾ ਸ਼ਕਤੀ ਦਾ ਪ੍ਰਦਰਸ਼ਨ ਕਰੇਗਾ। ਸਾਰੇ ਪ੍ਰਵਾਸੀਆਂ ਨੂੰ 25 ਜਨਵਰੀ ਨੂੰ ਇਕ ਵਿਸ਼ੇਸ਼ ਬੱਸ ਦੇ ਰਾਹੀਂ ਦਿੱਲੀ ਲਿਆਂਦਾ ਜਾਵੇਗਾ ਅਤੇ ਵਿਸ਼ੇਸ਼ ਪਾਸ ਦਿੱਤੇ ਜਾਣਗੇ ਤਾਂ ਕਿ ਉਹ 26 ਜਨਵਰੀ ਨੂੰ ਗਣਤੰਤਰ ਦਿਵਸ ਪ੍ਰੇਡ ਵੇਖ ਸਕਣ। ਰਜਿਟ੍ਰੇਸ਼ਨ ਅਜੇ ਖੁੱਲ੍ਹੀ ਹੈ ਅਤੇ 10,000 ਰੁਪਏ ਲਗਦੇ ਹਨ, ਬਾਕੀ ਖਰਚਾ ਵੱਖਰਾ।
you may register yourself at the P24 website www.pbdindia.gov.in.

Welcome to Punjabi Akhbar

Install Punjabi Akhbar
×
Enable Notifications    OK No thanks