ਦਸਵੰਦ ਨੂੰ ਪੰਛੀਆਂ ਦੇ ਆਲ੍ਹਣੇ ਬਨਾਉਣ ਲਈ ਵਰਤਦੇ ਹਨ ਇਹ ਨੌਜਵਾਨ

05 Mintu Khurmi 01ਅਜੋਕੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਕੋਲ ਆਪਣੇ ਨਿੱਜ ਬਾਰੇ ਸੋਚਣ ਤੋਂ ਹੀ ਵੇਹਲ ਨਹੀਂ। ਜੇਕਰ ਅਜਿਹੇ ਆਪਾਧਾਪੀ ਦੇ ਦੌਰ ਵਿੱਚ ਕੁਝ ਨੌਜਵਾਨ ਪੰਛੀਆਂ ਲਈ ਰੈਣ ਬਸੇਰੇ ਬਣਾ ਕੇ ਪਿੰਡ ਪਿੰਡ ਵੰਡਣ ਦੇ ਰਾਹ ਤੁਰੇ ਹੋਏ ਹੋਣ ਤਾਂ ਗੱਲ ਅਲੋਕਾਰੀ ਲੱਗੇਗੀ ਹੀ। ਪਰ ਹੈ ਸੱਚ ਕਿ ਪਿੰਡ ਬੁਰਜ ਲੱਧਾ ਸਿੰਘ ਵਾਲਾ ਦਾ ਨੌਜਵਾਨ ਹੀਰਾ ਸਿੰਘ ਬਰਾੜ, ਗਗਨ ਆਹੂਜਾ ਥਰਾਜ, ਗੁਰਪ੍ਰੀਤ ਸਿੰਘ ਥਰਾਜ, ਗੁਰਪ੍ਰੀਤ ਢਿੱਲੋਂ ਭਾਈਰੂਪਾ ਦੀ ਮਿੱਤਰ ਮੰਡਲੀ ਰਲ ਮਿਲ ਕੇ ਨਾ ਸਿਰਫ ਪੰਛੀਆਂ ਲਈ ਲੱਕੜ ਦੇ ਝੌਂਪੜੀਨੁਮਾ ਘਰ ਤਿਆਰ ਕਰਦੀ ਹੈ ਸਗੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕੁਦਰਤ ਪ੍ਰੇਮ ਆਪਣੇ ਦਿਲਾਂ ?ਚ ਪਾਲਣ ਦਾ ਸੁਨੇਹਾ ਵੀ ਦਿੰਦੀ ਹੈ। ਵੱਖ ਵੱਖ ਪਿੰਡਾਂ ਦੇ ਵਸਨੀਕ ਅਤੇ ਭਗਤਾ ਭਾਈਕਾ ਵਿਖੇ ਆਪੋ ਆਪਣੇ ਕਾਰੋਬਾਰ ਕਰ ਰਹੇ ਇਹ ਨੌਜਵਾਨ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਦੇ ਪਿਆਰ ਸੱਦੇ ਨੂੰ ਕਬੂਲਦਿਆਂ ਪਿੰਡ ਹਿੰਮਤਪੁਰਾ ਵਿਖੇ ਆਲ੍ਹਣੇ ਤੋਹਫ਼ੇ ਵਜੋਂ ਦੇਣ ਪਹੁੰਚੇ। ਇਸ ਸਮੇਂ ਉਹਨਾਂ ਦਾ ਪਿੰਡ ਦੇ ਨੌਜਵਾਨਾਂ ਮਾਸਟਰ ਸਵਰਨ ਸਿੰਘ, ਅਰਸ਼ਪ੍ਰੀਤ ਜੈਦ, ਸੇਵਕ ਸਿੰਘ, ਅਮਨਦੀਪ ਸਿੰਘ, ਮਨਪ੍ਰੀਤ ਸਿੰਘ ਸਿੱਧੂ, ਚੰਨਦੀਪ ਸਿੰਘ, ਸੁਰਜੀਤ ਸਿੰਘ ਸੀਤਾ, ਗੁਰਦੇਵ ਸਿੰਘ ਦੇਬੂ, ਪਿਆਰ ਸਿੰਘ, ਪੂਰਨ ਸਿੰਘ ਮਹੇ ਆਦਿ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਹਿੰਮਤਪੁਰਾ ਦੇ ਬੱਸ ਅੱਡੇ ?ਚ ਭਾਰੀ ਗਿਣਤੀ ਵਿੱਚ ਹਾਜਰੀਨ ਨੂੰ ਸੰਬੋਧਨ ਕਰਦਿਆਂ ਹੀਰਾ ਸਿੰਘ ਬਰਾੜ ਨੇ ਕਿਹਾ ਕਿ ਇੱਕ ਦੂਜੇ ਤੋਂ ਅੱਗੇ ਵਧਣ, ਫਸਲਾਂ ਦੇ ਵੱਧ ਝਾੜ ਲੈਣ ਦੇ ਚੱਕਰ ?ਚ ਅਸੀਂ ਸਿਰਫ ਕੀੜੇਮਾਰ ਦਵਾਈਆਂ ਦੀ ਵਰਤੋਂ ਹੀ ਅੰਧਾਧੁੰਦ ਨਹੀਂ ਕੀਤੇ ਸਗੋਂ ਆਧੁਨਿਕਤਾ ਦੇ ਵਹਿਣ ?ਚ ਵਹਿ ਕੇ ਘਰਾਂ ਦੀ ਸਜਾਵਟ ਕਰਦਿਆਂ ਦਰੱਖਤ ਵੀ ਵੱਢ ਸੁੱਟੇ। ਜਦ ਅਸੀਂ ਹੀ ਆਪਣੇ ਮਿੱਤਰ ਪੰਛੀਆਂ ਤੋਂ ਮੁੱਖ ਮੋੜ ਲਿਆ ਤਾਂ ਉਹ ਸਭ ਪੰਛੀ ਗਾਇਬ ਹੋਣੇ ਸ਼ੁਰੂ ਹੋ ਗਏ ਜਿਹਨਾਂ ਨੇ ਖਤਰਨਾਕ ਕੀਟਾਂ ਨੂੰ ਆਪਣਾ ਭੋਜਨ ਬਣਾ ਕੇ ਸਾਡੀਆਂ ਫਸਲਾਂ ਦੀ ਰਾਖੀ ਕਰਨੀ ਸੀ। ਹੀਰਾ ਬਰਾੜ ਨੇ ਕਿਹਾ ਕਿ ਜੇਕਰ ਕੁਦਰਤ ਦੀ ਕਰੋਪੀ ਤੋਂ ਬਚਣਾ ਹੈ ਤਾਂ ਸਾਨੂੰ ਕੁਦਰਤ ਦੇ ਜੀਵਾਂ ਨਾਲ ਪਿਆਰ ਦੀ ਸਾਂਝ ਵਧਾਉਣੀ ਹੀ ਪਵੇਗੀ। ਇਸੇ ਸੋਚ ਤਹਿਤ ਹੀ ਉਹ ਅਤੇ ਅੁਹਨਾਂ ਦੇ ਦੋਸਤ ਆਪਣੇ ਦਸਵੰਦ ?ਚੋਂ ਬੇਜ਼ੁਬਾਨ ਪੰਛੀਆਂ ਦੇ ਰੈਣ ਬਸੇਰੇ ਬਣਾ ਕੇ ਪਿੰਡ ਪਿੰਡ ਇਸ ਪਾਕ ਪਵਿੱਤਰ ਸੋਚ ਦਾ ਜਾਗ ਲਾ ਰਹੇ ਹਨ। ਇਸ ਸਮੇਂ ਉਹਨਾਂ ਨੂੰ ਹਿੰਮਤਪੁਰਾ ਦੇ ਨੌਜਵਾਨਾਂ ਵੱਲੋਂ ਯਾਦ ਨਿਸ਼ਾਨੀਆਂ ਵੀ ਭੇਂਟ ਕੀਤੀਆਂ ਗਈਆਂ।

(ਮਿੰਟੂ ਖੁਰਮੀ, ਹਿੰਮਤਪੁਰਾ)

Install Punjabi Akhbar App

Install
×