ਜੰਡ਼ਾਲੀ ਖੁਰਦ ਵਿਖੇ ਹੋਮਿਓਪੈਥੀ ਚੈਰੀਟਬਲ ਡਿਸਪੈਂਸਰੀ ਬਹੁ-ਕਰੋੜੀ ‘ਚ ਹਸਪਤਾਲ ‘ਚ ਹੋਵੇਗੀ ਤਬਦੀਲ -ਗਿਆਨੀ ਗਗਨਦੀਪ ਸਿੰਘ

ਗੁਰਮਤਿ ਸੇਵਾ ਸੁਸਾਇਟੀ ਰਜਿ. ਨਿਰਮਲ ਆਸ਼ਰਮ ਜੰਡ਼ਾਲੀ, ਅਹਿਮਦਗੜ੍ਹ ਜ਼ਿਲ੍ਹਾ ਸੰਗਰੂਰ ਦੀ 15ਵੀਂ ਸਥਾਪਨਾ ਵਰ੍ਹੇ ਗੰਢ ਮੌਕੇ ਹੋਏ ਇਕ ਵਿਸ਼ੇਸ਼ ਸਮਾਗਮ ਵਿਚ ਸੰਸਥਾ ਦੇ ਅਹੁਦੇਦਾਰਾਂ ਸਮੇਤ ਸੰਸਥਾ ਨਾਲ ਜੁੜੇ ਲੋਕਾਂ ਅਤੇ ਵਿਦੇਸ਼ਾਂ ਵਿਚ ਸਥਾਪਤ ਸਹਿਯੋਗੀ ਪਰਿਵਾਰਾਂ ਦੇ ਮੈਂਬਰਾਂ ਨੇ ਹਿੱਸਾ ਲਿਆ। ਕੁਟੀਆ ਨਿਰਮਲ ਆਸ਼ਰਮ ਜੰਡ਼ਾਲੀ ਕਲਾਂ ਵਿਖੇ ਹੋਏ ਸਮਾਗਮ ਵਿਚ ਹਜਾਰਾਂ ਦੀ ਗਿਣਤੀ ਵਿਚ ਹਾਜਰ ਸੰਗਤਾਂ ਲਈ ਪ੍ਰਧਾਨਗੀ ਸ਼ਬਦ ਬੋਲਦਿਆਂ ਗਿਆਨੀ ਗਗਨਦੀਪ ਸਿੰਘ ਨਿਰਮਲੇ ਸੰਚਾਲਕ ਗੁਰਮਤਿ ਸੇਵਾ ਸੁਸਾਇਟੀ ਰਜਿ. (ਐਨ.ਜੀ.ਓ) ਨੇ ਆਖਿਆ ਕਿ ਸੁਸਾਇਟੀ ਵਲੋਂ ਧਰਮ ਪ੍ਰਚਾਰ, ਵਤਾਵਰਣ ਸੰਭਾਲ, ਡੱੈਡਬਾਡੀ ਸੰਭਾਲ ਫ੍ਰੀਜਰ ਸਹੂਲਤ , ਮੁਫਤ ਐਂਬੂਲੈਂਸ ਸਹੂਲਤ ਅਤੇ ਮੈਡੀਕਲ ਸਹੂਲਤ ਲਈ ਚਲਦੀ ਹੋਮਿਓਪੈਥੀ ਚੈਰੀਟਬਲ ਡਿਸਪੈਂਸਰੀ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਕ ਬਹੁ-ਕਰੋੜੀ ਚੈਰੀਟਬਲ ਹਸਪਤਾਲ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਜਿਸ ਵਿਚ ਵੱਡੇ ਪੱਧਰ ‘ਤੇ ਸਥਾਪਤ ਆਧੁਨਿਕ ਮਸ਼ੀਨਾਂ ਨਾਲ ਲੋਕਾਂ ਦੇ ਸਾਰੇ ਜਰੂਰੀ ਟੈਸਟ ਮੁਫਤ ਕੀਤੇ ਜਾਇਆ ਕਰਨਗੇ ਅਤੇ ਸੰਗਰੂਰ ਜ਼ਿਲ੍ਹੇ ਵਿਚ ਇਹ ਸਹੂਲਤ ਆਪਣੇ ਆਪ ਵਿਚ ਇਕ ਮਿਸਾਲ ਹੋਵੇਗੀ। ਇਸ ਮੌਕੇ ‘ਕੌਮਾਂਤਰੀ ਮਾਂ ਬੋਲੀ ਦਿਵਸ’ ਨੂੰ ਮੁੱਖ ਰੱਖਦਿਆਂ ਉਨਹਾਂ ਸਭ ਨੂੰ ਮਾਂ ਬੋਲੀ ਦਾ ਸਤਿਕਾਰ ਕਰਨ ਲਈ ਪ੍ਰੇਰਿਆ।
ਬੈਂਡ ਪਾਰਟੀ ਦੁਆਰਾ ਸਿਰਜੀਆਂ ‘ਦੇਹ ਸ਼ਿਵਾ ਵਰ ਮੋਹੇ ਇਹੈ, ਸ਼ੁਭ ਕਰਮਨ ਸੇ ਕਬਹੂ ਨਾ ਟਰੋ’ ਅਤੇ ਕੌਮੀ ਤਰਾਨੇ ਦੀਆਂ ਧੁਨਾਂ ਨਾਲ ਆਰੰਭ ਹੋਏ ਸਮਾਗਮ ਵਿਚ ਵੱਖ ਵੱਖ ਬੁਲਾਰਿਆਂ ਨੇ ਸੰਖੇਪ ਪਰ ਭਾਵਪੂਰਤ ਲਫ਼ਜਾਂ ਵਿਚ ਸੰਸਥਾ ਨਾਲ ਜੁੜ ਕੇ ਜਿੰਦਗੀ ਵਿਚ ਅਧਿਆਤਮਿਕ ਅਤੇ ਨੈਤਿਕ ਸੇਧਾਂ, ਸੇਵਾ ਭਾਵਨਾ ਅਤੇ ਸਾਰਥਿਕ ਕਾਰਜਾਂ ਵੱਲ ਰੁਚਿਤ ਹੋਣ ਦੇ ਆਪਣੇ ਆਪਣੇ ਅਨੁਭਵ ਹਾਜਰ ਸੰਗਤ ਨਾਲ ਸਾਂਝੇ ਕੀਤੇ। ਜਿਨ੍ਹਾਂ ਵਿਚ ਵੱਖ ਵੱਖ ਖੇਤਰ ਦੀਆਂ ਸ਼ਖਸ਼ੀਅਤਾਂ ਵਿਚੋਂ ਸ. ਸੁਖਦੇਵ ਸਿੰਘ ਪਟਵਾਰੀ ਮਕਸੂਦੜਾ ਸੰਸਥਾ ਦੇ ਖਜ਼ਾਨਚੀ, ਸ. ਗੁਰਪ੍ਰੀਤ ਸਿੰਘ ਪੀਰ ਬੁਧੂ ਸ਼ਾਹ, ਭਾਈ ਸੁਖਦੀਪ ਸਿੰਘ ਸਹਾਰਨ ਮਾਜਰਾ ਹੈੱਡ ਗ੍ਰੰਥੀ ਨਿਰਮਲ ਆਸ਼ਰਮ, ਕਾਨੂੰਨੀ ਮਾਹਰ ਐਡਵੋਕੇਟ ਗੁਰਵਿੰਦਰ ਕੌਰ ਨਾਰੀਕੇ ਮੁੱਖ ਸਲਾਹਕਾਰ, ਡਾ. ਦਿਲਪ੍ਰੀਤ ਕੌਰ ਅਗੇਤਾ ਐਮ.ਬੀ.ਬੀ.ਐਸ., ਐਮ.ਐਸ, ਉਪ ਸਲਾਹਕਾਰ, ਸ. ਹਰਜੀਤ ਸਿੰਘ ਅਡਿਆਣਾ ਮੁੱਖ ਮੀਡੀਆ ਸਲਾਹਕਾਰ, ਪਰਮਜੀਤ ਸਿੰਘ ਸਲਾਹਕਾਰ, ਸ੍ਰੀਮਤੀ ਨਿਰਮਲ ਕੌਰ ਸਾਇੰਸ ਅਧਿਆਪਕਾ, ਸ. ਭੀਮ ਸਿੰਘ ਸਾਬਕਾ ਸਰਪੰਚ ਅਗੇਤਾ, ਸ. ਹਰਦੇਵ ਸਿੰਘ ਰਿਟਾ. ਪ੍ਰਿੰਸੀਪਲ, ਸ. ਰਜਿੰਦਰ ਸਿੰਘ ਮੁੱਖ ਸਕੱਤਰ, ਸ. ਜਸਵੰਤ ਸਿੰਘ ਅਤੇ ਸ. ਜਗਦੇਵ ਸਿੰਘ ਪਾਂਗਲੀਆਂ ਆਦਿ ਨੇ ਸੰਸਥਾ ਦੀਆਂ ਸਮਾਜ ਲਈ ਸਮੇਂ ਸਮੇਂ ਕੀਤੀਆਂ ਸੇਵਾਵਾਂ ਸਮੇਤ ਕਰੋਨਾ ਮਹਾਮਾਰੀ ਦੌਰਾਨ ਗਿਆਨੀ ਗਗਨਦੀਪ ਸਿੰਘ ਜੀ ਵਲੋਂ ਲੋੜਵੰਦ ਖਾਸਕਰ ਡੇਲੀ ਮਜਦੂਰ ਵਰਗ ਨੂੰ ਮਹੀਨਆਂ ਬੱਧੀ ਤਿਆਰ ਕੀਤਾ ਭੋਜਨ ਉਨਹਾਂ ਦੇ ਦਰ ‘ਤੇ ਲਿਜਾ ਕੇ ਛਕਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਨਾਲ ਹੀ ਮੇਜਰ ਸਿੰਘ, ਨਿਰਮਲ ਸਿੰਘ, ਬਿੱਕਰ ਸਿੰਘ, ਸੁਖਦੀਪ ਸਿੰਘ, ਰਾਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਨਵਦੀਪ ਸਿੰਘ ਅਨੋਖਰਵਾਲ, ਅਮਰ ਸਿੰਘ, ਪਵਿੱਤਰ ਸਿੰਘ ਨੰਬਰਦਾਰ, ਬਲਜਿੰਦਰ ਸਿੰਘ,ਮਨਦੀਪ ਸਿੰਘ ,ਧਰਮ ਸਿੰਘ, ਕਰਮ ਸਿੰਘ, ਗੋਗੀ ਸਿੰਘ,ਮਨਦੀਪ ਸਿੰਘ, ਸੁਖਦੀਪ ਸਿੰਘ, ਹਰਜੀਤ ਸਿੰਘ ,ਪ੍ਰੀਤਮ ਸਿੰਘ , ,ਕਰਨਲ ਤਿਰਲੋਕ ਸਿੰਘ ਬਾਜਵਾ, ਜਸਵਿੰਦਰ ਸਿੰਘ, ਜਸਵੀਰ ਸਿੰਘ, ਬੰਟੀ ਲਤਾਲਾ, ਰਣਜੀਤ ,ਪਰਮਜੀਤ ,ਰਵਿੰਦਰ, ਤਪਿੰਦਰ , ਅਵਤਾਰ ਸਿੰਘ ਜੱਸਲ, ਕੇਵਲ ਸਿੰਘ,ਗੁਰਮੇਲ ਸਿੰਘ, ਗੁਰਮੀਤ ਸਿੰਘ, ਗੁਰਦਰਸ਼ਨ ਸਿੰਘ ਵੀ ਸਨ। ਇਸ ਮੌਕੇ ਭਾਸ਼ਾ ਵਿਗਿਆਨੀ ਅਤੇ ਪੰਜਾਬੀ ਅਧਿਆਪਕਾ ਅਤੇ ਲੇਖਿਕਾ ਸ੍ਰੀਮਤੀ ਕੁਲਵਿੰਦਰ ਕੌਰ ਦੁਆਰਾ ਗਿਆਨੀ ਗਗਨਦੀਪ ਸਿੰਘ ਜੀ ਦੀ ਅਧਿਆਤਮਕ ਅਤੇ ਕਰਮਸ਼ੀਲ ਜਿੰਦਗੀ ਬਾਬਤ ਲਿਖੀ ਪੁਸਤਕ ‘ਅਕੱਥ ਕਥਾ’ ਸਮੂਹ ਕਮੇਟੀ ਅਹੁਦੇਦਾਰਾਂ ਵਲੋਂ ਸਾਂਝੇ ਰੂਪ ਵਿਚ ਜਾਰੀ ਕੀਤੀ ਅਤੇ ਵੰਡੀ ਗਈ।
ਅੰਤ ਵਿਚ ਵਰ੍ਹੇ ਗੰਢ ਸਮਾਗਮ ਵਿਚ ਆਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਗਿਆਨੀ ਗਗਨਦੀਪ ਸਿੰਘ ਹੁਰਾਂ ਦੱਸਿਆ ਕਿ 15 ਸਾਲਾਂ ਤੋਂ ਚੱਲ ਰਹੀ ਗੁਰਮਤਿ ਸੇਵਾ ਸੁਸਾਇਟੀ ਵਲੋਂ ਕਦੇ ਕੋਈ ਉਗਰਾਹੀ ਨਹੀਂ ਕੀਤੀ ਜਾਂਦੀ ਸਗੋ ਸੰਸਥਾ ਨਾਲ ਜੁੜੀਆਂ ਸੰਗਤਾਂ ਅਤੇ ਸਹਿਯੋਗੀ ਸੱਜਣ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪ੍ਰਵਾਸੀ ਸਵੈ ਇੱਛਾ ਯੋਗਦਾਨ ਨਾਲ ਹੀ ਇਸਨੂੰ ਚਲਾ ਰਹੇ ਹਨ। ਫਿਰ ਵੀ ਸੰਸਥਾ ਨੇ ਬੀਤੇ 15 ਸਾਲਾ ਵਿਚ ਹੋਏ ਖਰਚੇ ਆਦਿ ਸਬੰਧੀ ਪੈਸੇ ਪੈਸੇ ਦਾ ਹਿਸਾਬ ਰੱਖਿਆ ਗਿਆ ਹੈ ਜਿਸਨੂੰ ਕੋਈ ਵੀ ਦਾਨੀ ਸੱਜਣ ਜਦ ਚਾਹੇ ਵੇਖ ਸਕਦਾ ਹੈ। ਉਨਹਾਂ ਆਖਿਆ ਸੰਸਥਾ ਦਾ ਮੁੱਖ ਟੀਚਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਹਟਾ ਕੇ ਉਨਹਾਂ ਨੂੰ ਗੁਰਮਤਿ ਪ੍ਰਚਾਰ ਰਾਹੀਂ ਅੰਧਕਾਰਮਈ ਜੀਵਨ ਤੋਂ ਪਰਕਾਸ਼ਮਈ ਜੀਵਨ ਵੱਲ ਲਿਜਾਣਾ ਹੈ, ਉਨਹਾਂ ਆਖਿਆ ਕਿ ਗੱਲ ਤਾਂ ਗੁਰਮਤਿ ਗਿਆਨ ਰਾਹੀਂ ਪ੍ਰਾਪਤ ਆਤਮ ਚਾਨਣ ਦੀ ਹੈ। ਨਾਲ ਹੀ ਐਨ.ਜੀ.ਓ ਦੀਆਂ ਗੁਰਮਤਿ ਪ੍ਰਚਾਰ, ਸਮਾਜ ਸੇਵਾ, ਲੰਗਰ ਲਾਉਣੇ, ਮੈਡੀਕਲ ਸਹੂਲਤ ਅਤੇ ਵਾਤਾਵਰਣ ਪੱਖ ਤੋਂ ਚਲਦੀਆਂ ਸੇਵਾਵਾਂ ਦਾ ਹੋਰ ਵਿਸਤਾਰ ਕਰਕੇ ਚੰਗੇ ਸਮਾਜ ਦੀ ਉਸਾਰੀ ਕਰਨਾ ਹੈ। ਉਨਹਾਂ ਦੱਸਿਆ ਕਿ 2006 ਤੋਂ ਚੱਲ ਰਹੀ ਹੋਮਿਓਪੈਥੀ ਡਿਸਪੈਂਸਰੀ ਸਹੂਲਤ ਦਾ ਲਾਭ ਲੈਂਦਿਆਂ ਹੁਣ ਤੱਕ 71,254 ਮਰੀਜ ਸਵਸਥ ਹੋ ਚੁੱਕੇ ਹਨ। ਗਿਆਨੀ ਗਗਨਦੀਪ ਸਿੰਘ ਨੇ ਦੱਸਿਆ ਕਿ ਪੰਜਾਬੀ ਵਿਚ ਗੁਰਮਤਿ ਅਤੇ ਅਧਿਆਤਮਕ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਉਨਹਾਂ ਵਲੋਂ ਅਤੇ ਸਤਿਕਾਰਤ ਮੈਂਬਰ ਅਤੇ ਸਿੱਖ ਵਿਦਵਾਨ ਭਾਈ ਜਸਪਾਲ ਸਿੰਘ ਬੇਦੀ ਜੀ ਵਲੋਂ ਹੁਣ ਤੱਕ ਪੰਜ ਪੁਸਤਕਾਂ ਲੋਕ ਅਰਪਿਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਦਾਸ ਦੀਆਂ 3 ਪੁਸਤਕਾਂ ਵੀ ਛਪਾਈ ਲਈ ਤਿਆਰ ਹੋਣ ਨੇੜੇ ਹਨ। ਉਨਹਾਂ ਸੈਂਕੜੇ ਦਾਨੀ ਸੱਜਣਾਂ ਵਲੋਂ ਆਏ ਫੰਡਾਂ ਦੇ ਭਰੋਸੇ ਦਾ ਜਿਕਰ ਵੀ ਕੀਤਾ ਪਰ ਬਹੁਤੇ ਸੱਜਣਾਂ ਨੇ ਮਾਇਆ ਗੁਪਤ ਰੂਪ ਵਿਚ ਅਰਦਾਸ ਕਰਾਉਣ ਦੀ ਨਿਸ਼ਚਾ ਪ੍ਰਗਟਾਈ। ਅੱਜ ਦੇ ਸਮਾਗਮ ਵਿਚ ਸ. ਪ੍ਰੀਤ ਮਹਿੰਦਰ ਸਿੰਘ ਬੇਦੀ ਮੁੱਖ ਸਟੇਜ ਸਕੱਤਰ ਅਤੇ ਸ. ਦਰਸ਼ਨ ਸਿੰਘ ਪਾਂਗਲੀਆਂ ਮੀਤ ਪ੍ਰਧਾਨ ਦੇ ਰੁਝੇਵੇਂ ਕਾਰਨ ਨਾ ਪੁੱਜ ਸਕਣ ਦੀ ਕਮੀ ਰੜਕਦੀ ਰਹੀ। ਗੁਰਮਤਿ ਸੇਵਾ ਸੁਸਾਇਟੀ ਰਜਿ. ਦਾ 15ਵੀਂ ਵਰ੍ਹੇ ਗੰਢ ਸਮਾਗਮ ਵਿਚਾਰ-ਚਰਚਾ, ਪ੍ਰਬੰਧ ਅਤੇ ਸਹਿਯੋਗ ਪੱਖ ਤੋਂ ਯਾਦਗਾਰੀ ਹੋ ਨਿਬੜਿਆ।

(ਪਰਮਜੀਤ ਸਿੰਘ ਬਾਗੜੀਆ) +91 98147 65705

Install Punjabi Akhbar App

Install
×