ਬਾਨ ਕੀ ਮੂਨ ਵੱਲੋਂ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ

ban-ki-munਸੰਯੁਕਤ ਰਾਸ਼ਟਰ ਮੁਖੀ ਬਾਨ ਕੀ ਮੂਨ ਨੇ ਇੱਕ ਸਮਾਰੋਹ ‘ਚ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਣ ਵਾਲੇ ਦਸ ਲੱਖ ਤੋਂ ਵੱਧ ਭਾਰਤੀ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਦੌਰਾਨ ਹੀ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਮਿਸ਼ਨ ਦੇ ਦੂਤ ਵੱਲੋਂ ਲਿਖੀ ਇੱਕ ‘ਫ਼ੋਟੋ ਬੁੱਕ’ ਵੀ ਜਾਰੀ ਕੀਤੀ ਗਈ, ਜਿਸ ‘ਚ ਦੁਨੀਆ ਭਰ ਦੇ ਯੁੱਧ ਸਮਾਰਕਾਂ ਦਾ ਜ਼ਿਕਰ ਹੈ। ਸੰਯੁਕਤ ਰਾਸ਼ਟਰ ਮਹਾ ਸਕੱਤਰ ਬਾਨ ਕੀ ਮੂਨ ਨੇ ਕਿਹਾ ਕਿ ਉਸ ਸਮੇਂ ਬ੍ਰਿਟਿਸ਼ ਸਰਕਾਰ ਦਾ ਹਿੱਸਾ ਰਹੇ ਭਾਰਤ ਨੇ ਦਸ ਲੱਖ ਤੋਂ ਵੱਧ ਫ਼ੌਜੀ ਭੇਜੇ ਸੀ, ਜਿਨ੍ਹਾਂ ‘ਚੋਂ ਅਫ਼ਰੀਕਾ, ਏਸ਼ੀਆ ਤੇ ਯੂਰਪ ਦੇ ਹੋਰ ਫ਼ੌਜੀਆਂ ਨਾਲ ਯੁੱਧ ‘ਚ 60000 ਤੋਂ ਵੱਧ ਮਾਰੇ ਗਏ। ਇਤਿਹਾਸ ਨੇ ਉਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਬਾਨ ਨੇ ਸੰਯੁਕਤ ਰਾਸ਼ਟਰ ਮਹਾ ਸਭਾ ਦੂਤ ਜਾਨ ਅਸ਼ੇ ਨਾਲ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਮਿਸ਼ਨ ਦੇ ਦੂਤ ਅਸ਼ੋਕ ਮੁਖਰਜੀ ਵੱਲੋਂ ਲਿਖੀ 113 ਪੰਨਿਆਂ ਦੀ ਕਿਤਾਬ ‘ਇੰਡੀਅਨ ਵਾਰ ਮੈਮੋਰੀਅਲ ਆਫ਼ ਦਾ ਫ਼ਸਟ ਵਰਲਡ ਵਾਰ’ ਜਾਰੀ ਕੀਤੀ। ਕਿਤਾਬ ‘ਚ ਜੰਗ ਦੇ ਉਨ੍ਹਾਂ ਮੈਦਾਨਾਂ ਦੀ ਸੰਖੇਪ ਜਾਣਕਾਰੀ ਹੈ, ਜਿੱਥੇ ਭਾਰਤੀ ਫ਼ੌਜੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਸ ‘ਚ ਭਾਰਤ, ਯੂਰਪ, ਪੱਛਮੀ ਏਸ਼ੀਆ ਤੇ ਅਫ਼ਰੀਕਾ ਦੇ ਵੱਖ-ਵੱਖ ਯੁੱਧ ਸਮਾਰਕਾਂ ਦੀ ਜਾਣਕਾਰੀ ਹੈ, ਜਿੱਥੇ ਭਾਰਤੀ ਫ਼ੌਜੀਆਂ ਨੇ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।

Install Punjabi Akhbar App

Install
×