ਮੈਲਬੋਰਨ ਦੇ ਸਕੂਲ ਅੰਦਰ ਵਿਦਿਆਰਥੀ ਕਰੋਨਾ ਪਾਜ਼ਿਟਿਵ -ਸਕੂਲ ਫੇਰ ਤੋਂ ਬੰਦ

(ਐਸ.ਬੀ.ਐਸ.) ਸੇਂਟ ਐਲਬਨਜ਼ (ਦੱਖਣੀ) ਵਿੱਚ ਹੋਲੀ ਯੂਕੇਰਿਸਟ ਪ੍ਰਾਇਮਰੀ ਸਕੂਲ ਅੰਦਰ ਇੱਕ ਵਿਦਿਆਰਥੀ ਦਾ ਕੋਵਿਡ 19 ਟੈਸਟ ਪਾਜ਼ਿਟਿਵ ਆਉਣ ਕਰਕੇ ਤਕਰੀਬਨ 20 ਤੋਂ 30 ਵਿਦਿਆਰਥੀਆਂ ਨੂੰ ਕੁਆਰਨਟੀਨ ਕੀਤਾ ਗਿਆ ਹੈ ਅਤੇ ਸਕੂਲ ਨੂੰ ਸੈਨੇਟਾਈਜ਼ੇਸ਼ਨ ਵਾਸਤੇ ਮੁੜ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਦੋ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੂੰ (ਸੇਂਟ ਐਲਬਨਜ਼ ਸੈਕੰਡਰੀ ਕਾਲਜ ਅਤੇ ਟੇਲਰਜ਼ ਲੇਕਸ ਸੈਕੰਡਰੀ ਕਾਲਜ) ਨੂੰ ਵੀ ਆਈਸੋਲੇਟ ਕਰ ਦਿੱਤਾ ਗਿਆ ਹੈ ਅਤੇ ਇਨਾ੍ਹਂ ਵਿਦਿਆਰਥੀਆਂ ਦੀ ਕੁੱਲ ਸੰਖਿਆ 78 ਹੋ ਗਈ ਹੈ। ਜ਼ਿਕਰਯੋਗ ਹੈ ਕਿ ਵਿਕਟੋਰੀਆ ਰਾਜ ਅੰਦਰ ਨਵੇਂ 11 ਕੋਵਿਡ 19 ਦੇ ਮਾਮਲੇ ਦਰਜ ਕੀਤੇ ਗਏ ਹਨ ਜਿਨਾ੍ਹਂ ਵਿੱਚੋਂ ਤਿੰਨ ਕੇਲਰ ਡਾਊਨਜ਼ ਨਾਲ ਅਤੇ ਚਾਰ ਮੈਲਬੋਰਨ ਦੇ ਇੱਕ ਹੋਟਲ ਨਾਲ ਸਬੰਧਤ ਦੱਸੇ ਜਾਂਦੇ ਹਨ। ਰਾਜ ਵਿੱਚ ਕੁਲ ਦਰਜ ਮਾਮਲੇ 1645 ਹਨ ਅਤੇ 73 ਹਾਲੇ ਐਕਟਿਵ ਮਾਮਲੇ ਹਨ।

Install Punjabi Akhbar App

Install
×