ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਗ੍ਰੀਨਹਿਲ ਹਮਿਲਟਨ ਵੱਲੋਂ ਹੋਲੇ ਮਹੱਲੇ ਨੂੰ ਸਮਰਪਿਤ ਖੇਡ ਟੂਰਨਾਮੈਂਟ ਸੰਪਨ

NZ PIC 25 Feb-1
(ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਗ੍ਰੀਨਹਿਲ ਹਮਿਲਟਨ ਵਿਖੇ ਖੇਡ ਦਿਵਸ ਮੌਕੇ ਗਤਕਾ ਪਾਰਟੀ ਅਤੇ ਹੋਰ ਸੰਗਤ)

ਔਕਲੈਂਡ 25 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਅੱਜ ਸ੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਗ੍ਰੀਨਹਿਲ ਹਮਿਲਟਨ ਵਿਖੇ ਹੋਲੇ ਮਹੱਲੇ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦੀਵਾਨ ਸਜਾਏ ਗਏ ਅਤੇ ਬੱਚਿਆਂ ਦੀਆਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ‘ਖੇਡ ਦਿਵਸ’ ਮਨਾਇਆ ਗਿਆ। ਅੱਜ ਦੇ ਕੀਰਤਨ ਦੀਵਾਨ ਵਿਚ ਭਾਈ ਸੁਜਾਨ ਸਿੰਘ ਅਤੇ ਭਾਈ ਪਰਵਿੰਦਰ ਸਿੰਘ ਦੇ ਜੱਥੇ ਨੇ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ। ਇਸ ਉਪਰੰਤ ਗੁਰਦੁਆਰਾ ਸਾਹਿਬ ਦੇ ਖੇਡ ਮੈਦਾਨ ਵਿਚ ‘ਖੇਡ ਦਿਵਸ’ ਦੀ ਆਰੰਭਤਾ ਭਾਈ ਹਰਜੋਤ ਸਿੰਘ ਦੇ ਗਤਕਾ ਵਿਦਿਆਰਥੀਆਂ ਵੱਲੋਂ ਗਤਕੇ ਦੇ ਜੌਹਰ ਵਿਖਾ ਕੇ ਕੀਤੀ ਗਈ। ਬੱਚਿਆਂ ਦੀ ਦੌੜਾਂ ਹੋਈਆਂ ਜਿਸ ਵਿਚ 2 ਤੋ 6 ਸਾਲ ਦੇ ਲੜਕੀਆਂ ਦੇ ਵਰਗ ਵਿਚ ਮਨਜੀਤ ਕੌਰ, ਬਿਆਨਕਾ ਅਤੇ ਸਾਇਲਾ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਈਆਂ। ਇਸੀ ਤਰ੍ਹਾਂ 7-11 ਸਾਲ ਦੇ ਵਰਗ ਵਿਚ ਨੂਰ ਕੌਰ, ਐਸ਼ਲੀਨ ਨਿੱਜਰ ਅਤੇ ਜਸਨੀਤ ਬਾਜਵਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਈਆਂ। ਲੜਕਿਆਂ ਦੇ 206 ਸਾਲ ਦੇ ਵਰਗ ਵਿਚ  ਧਰੂਵ ਨਾਰੰਗ, ਹਰਜਸ ਸਿੰਘ ਅਭੈਜੋਤ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਏ, 7-11 ਸਾਲ ਦੇ ਵਰਗ ਵਿਚ ਦਰਸ਼ਦੀਪ ਸਾਂਘ, ਸੁਖਰਾਜ ਸਿੰਘ ਤੇ ਗੁਰਕੀਰਤ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਏ ਤੇ 11 ਤੋਂ 15 ਸਾਲ ਦੇ ਵਰਗ ਵਿਚ ਅੰਮ੍ਰਿਤ ਸਿੰਘ, ਹਰਜੋਤ ਸਿੰਘ ਤੇ ਜਸ਼ਨਦੀਪ ਸਿੰਘ ਲੱਧੜ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਏ। 10 ਸਾਲ ਤੋਂ ਛੋਟੀਆਂ ਬੱਚੀਆਂ ਦਾ ਖੋ-ਖੋ ਮੁਕਾਬਲਾ ਕਰਵਾਇਆ ਗਿਆ ਜੋ ਕਿ ਬਹੁਤ ਹੀ ਰੌਚਕ ਰਿਹਾ। ਛੋਟੀਆਂ ਬੱਚੀਆਂ ਤੇ ਬੀਬੀਆਂ ਲਈ ਲੇਡੀਜ਼ ਮਿਊਜ਼ੀਕਲ ਚੇਅਰ ਦੇ ਮੁਕਾਬਲੇ ਕਰਵਾਏ ਗਏ। ਮਹਿਲਾਵਾਂ ਵੱਲੋਂ ਰੱਸਾਕੱਸ਼ੀ ਵੀ ਕੀਤੀ ਗਈ ਜਿਸ ਦਾ ਪਹਿਲਾ ਇਨਾਮ ਸ੍ਰੀ ਗੁਰੂ ਨਾਨਕ ਸਿੱਖ ਟੈਂਪਲ ਦੀ ਟੀਮ ਜਿੱਤ ਗਈ ਅਤੇ ਦੂਜਾ ਇਨਾਮ ਹਮਿਲਟਨ ਦੀ ਟੀਮ ਹਾਸਿਲ ਕਰ ਗਈ। ਪੁਰਸ਼ਾਂ ਦਾ ਰੱਸਾ ਕੱਸ਼ੀ ਮੁਕਾਬਲਾ ਵੀ ਬਹੁਤ ਵਧੀਆ ਰਿਹਾ ਅਤੇ ਕਾਫੀ ਜ਼ੋਰ ਅਜਮਾਈ ਕਰਨੀ ਪਈ। ਪਹਿਲਾ ਸਥਾਨ ਹਮਿਲਟਨ ਏ ਤੇ ਦੂਜਾ ਹਮਿਲਟਨ ਬੀ ਨੇ ਹਾਸਿਲ ਕੀਤਾ। ਛੋਟੇ ਬੱਚਿਆਂ ਨੇ ਦਸਤਾਰਬੰਦੀ ਦੇ ਵਿਚ ਹਿੱਸਾ ਲਿਆ ਤੇ ਪ੍ਰਭਗੁਣ ਸਿੰਘ ਸੰਧਰ, ਗੁਰਕੀਰਤ ਸਿੰਘ ਅਤੇ ਮਨਵੀਰ ਸਿੰਘ ਨੇ ਮੌਕੇ ‘ਤੇ ਦਸਤਾਰਾਂ ਸਜਾਈਆਂ।  ਬੱਚਾਂ ਵਾਸਤੇ ਗੁਰਮਤਿ ਜਾਣਕਾਰੀ ਦਾ ਮੁਕਾਬਲਾ ਵੀ ਰੱਖਿਆ ਗਿਆ ਸੀ। ਪ੍ਰਬੰਧਕਾਂ ਵੱਲੋਂ ਇਨ੍ਹਾਂ ਮੁਕਾਬਲਿਆਂ ਦੇ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ। ਨੌਜਵਾਨਾਂ ਨੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਹੋਈ ਸੀ। ਸੋਮਲ ਪਰਿਵਾਰ ਨੇ ਫਲਾਂ ਦੀ ਸੇਵਾ ਕੀਤੀ। ਹਮਿਲਟਨ ਦੇ ਵਿਚ ਸ਼ਾਇਦ ਖੋ-ਖੋ ਮੁਕਾਬਲਾ ਅਤੇ ਛੋਟੇ ਬੱਚਿਆਂ ਦਾ ਦਸਤਾਰਬੰਦੀ ਮੁਕਾਬਲਾ ਪਹਿਲੀ ਵਾਰ ਹੋਇਆ ਜੋ ਕਿ ਲੋਕ ਨੇ ਕਾਫੀ ਪਸੰਦ ਕੀਤਾ। ਮੇਲੇ ਨੂੰ ਸਫਲ ਕਰਨ ਲਈ ਪ੍ਰਬੰਧਕਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਸ. ਪਾਲ ਸਿੰਘ ਨਿੱਜਰ, ਪਰਮਜੀਤ ਸਿੰਘ ਪਰਿਹਾਰ, ਜਰਨੈਲ ਸਿੰਘ ਰਾਹੋਂ, ਜਸਵਿੰਦਰ ਸਿੰਘ ਲੱਧੜ, ਪਰਵਿੰਦਰ ਸਿੰਘ ਚਾਹਲ, ਕੁਲਦੀਪ ਸਿੰਘ ਚਾਹਲ, ਸਿਮਰ ਮੱਲੀ, ਜਗਜੀਤ ਸਿੰਘ ਮੱਲੀ, ਪਾਲੀ ਸੋਮਲ, ਗੋਪੀ ਸੋਮਲ, ਸ਼ੇਤਰਾ ਬ੍ਰਦਰਜ, ਸੰਮੀ ਗਗਨਦੀਪ ਸਿੰਘ, ਹਰਿੰਦਰ ਸਿੰਘ ਸਮੇਤ ਬਹੁਤ ਸਾਰੇ ਸੇਵਕ ਜਨਾਂ ਦਾ ਪੂਰਾ ਸਮਰਥਨ ਰਿਹਾ।

Install Punjabi Akhbar App

Install
×