ਹਾਕੀ ਆਸਟ੍ਰੇਲੀਆ ਆਪਣੇ ਸਭ ਤੋਂ ਵੱਡੇ ਪਾਰਟਨਰ ਏ.ਪੀ.ਐਮ. ਨਾਲ ਮਿਲ ਕੇ ਅਪੰਗ ਲੋਕਾਂ ਲਈ ਮਨਾਏ ਅੰਤਰ-ਰਾਸ਼ਟਰੀ ਦਿਹਾੜੇ ਦੇ ਮੌਕੇ ਤੇ ਇਸ ਸ਼ਨਿਚਰਵਾਰ 3 ਦਿਸੰਬਰ, 2022 ਨੂੰ ਇੱਕ ਅਜਿਹੀ ਹੈਂਡਬੁੱਕ ਦਾ ਲੋਕ ਅਰਪਣ ਕਰਨ ਜਾ ਰਹੀ ਹੈ ਜਿਸ ਵਿੱਚ ਕਿ ਆਮ ਖਿਡਾਰੀਆਂ ਨਾਲੋਂ ਵੱਖਰੀ ਕਿਸਮ ਦੇ ਹਾਕੀ ਖਿਡਾਰੀਆਂ ਦੀ ਸਮੁੱਚੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਖਿਡਾਰੀਆਂ ਵਿੱਚ ਅਪੰਗਤਾ ਵਾਲੇ ਖਿਡਾਰੀਆਂ ਦੇ ਨਾਲ ਨਾਲ, ਫਸਟ ਨੇਸ਼ਨਜ਼ ਪੀਪਲ, ਐਲਜੀਬੀਟੀਕਿਊ+ ( the LGBTQ+ community), ਮਹਿਲਾਵਾਂ ਅਤੇ ਬੱਚਿਆਂ, ਅਤੇ ਨਾਲ ਹੀ ਅਜਿਹੇ ਖਿਡਾਰੀਆਂ ਦੀ ਜਾਣਕਾਰੀ ਵੀ ਹੋਵੇਗੀ ਜੋ ਕਿ ਬੋਲੀ ਜਾਂ ਸਮਾਜ ਆਦਿ ਪੱਖੋਂ ਵਖਰੇਵਾਂ ਰੱਖਦੇ ਹਨ ਜਾਂ ਜਾਣੇ ਜਾਂਦੇ ਹਨ।
ਐਡੀਲੇਡ ਦੇ ਸਟੇਡੀਅਮ ਵਿਖੇ ਇਸ ਹੈਂਡਬੁੱਕ ਦਾ ਲੋਕ ਅਰਪਣ ਉਸੇ ਦਿਨ ਕੀਤਾ ਜਾ ਰਿਹਾ ਹੈ ਜਿਸ ਦਿਨ ਆਸਟ੍ਰੇਲੀਆ ਅਤੇ ਕੂਕਾਬੁਰਾ ਦੀਆਂ ਹਾਕੀ ਟੀਮਾਂ ਵਿਚਾਲੇ ਮੈਚ ਹੋਣਾ ਹੈ।
ਇਸ ਸਮਾਗਮ ਦੌਰਾਨ ਪੈਰਾ-ਓਲੰਪਿਕ ਖਿਡਾਰੀ ਮਾਈਕਲ ਡਬੀ ਬ੍ਰਿਜਿਜ਼ ਅਤੇ ਜੈਸਨ ਡਾਇਡਰਿਚ ਵੱਲੋਂ ਮਹਿਮਾਨਾਂ ਨੂੰ ਸੰਬੋਧਨ ਵੀ ਕੀਤਾ ਜਾਵੇਗਾ ਜੋ ਕਿ ਕ੍ਰਮਵਾਰ ਏਪੀਐਮ ਦੇ ਸਲਾਹਕਾਰ ਅਤੇ ਜਨਰਲ ਮਨੇਜਰ ਹਨ।
ਇਸ ਦਿਹਾੜੇ ਤੇ ਹੋਣ ਵਾਲੇ ਮੈਚ ਦੀ ਸ਼ੁਰੂਆਤੀ ਟਾਸ ਵੀ ਮਾਈਕਲ ਵੱਲੋਂ ਹੀ ਕੀਤੀ ਜਾਵੇਗੀ।