ਇਤਿਹਾਸ ਵਿਭਾਗ ਵਿਖੇ ਵਿਸ਼ੇਸ਼ ਲੈਕਚਰ ਕਰਵਾਇਆ

ਇਤਿਹਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਡਾ. ਅਰਵਿੰਦਰ ਕੌਰ, ਟਰਾਟੋਂ, (ਕਨੈੇਡਾ) ਤੋਂ ਆਇਆਂ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਲੈਕਚਰ ਦਾ ਵਿਸ਼ਾ ਕਨੈਡਾ ਵਿਚ ਪੜ੍ਹਨ ਲਈ ਜਾਂਦੇ ਬੱਚਿਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਲਈ ਉਚਿੱਤ ਕੰਮਾਂ ਬਾਰੇ ਜਾਣਕਾਰੀ ਦੇਣਾ ਸੀ। ਡਾ. ਅਰਵਿੰਦਰ ਕੌਰ ਨੇ ਦੱਸਿਆ ਕਿ ਕਨੈਡਾ ਵਿਚ ਹਰ ਸਾਲ ਵਿਸ਼ਵ ਭਰ ਤੋਂ ਤਿੰਨ ਲੱਖ ਲੋਕ ਰਹਿਣ ਲਈ ਆ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀਆਂ ਦੀ ਸਥਿਤੀ ਅਤੇ ਪੰਜਾਬੀ ਭਾਸ਼ਾ ਪ੍ਰਤੀ ਪੰਜਾਬੀ ਲੋਕਾਂ ਦੀ ਜਾਗਰੂਕਤਾ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਟਰਾਟੋਂ ਦੇ ਪ੍ਰਸਿੱਧ ਟਰਾਂਸਪੋਟਰ ਸਰਦਾਰ ਜਤਿੰਦਰ ਸਿੰਘ ਕਨੈਡਾ ਨੇ ਵੀ ਸੰਬੋਧਨ ਕੀਤਾ।
ਲੈਕਚਰ ਦੋਰਾਨ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਦਲਬੀਰ ਸਿੰਘ ਢਿੱਲ਼ੋ ,ਸਾਬਕਾ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਪ੍ਰਧਾਨਗੀ ਕੀਤੀ ਗਈ। ਡਾ. ਢਿੱਲੋਂ ਦੁਆਰਾ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਗਿਆ ਕਿ ਵਿਦਿਆਰਥੀਆਂ ਨੂੰ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਤਰੱਕੀ ਦੇ ਸਾਧਨਾਂ ਨੂੰ ਅਪਣਾਊਣਾ ਚਾਹੀਦਾ ਹੈ।ਵਿਦੇਸ਼ਾ ਨੂੰ ਜਾਣ ਲਈ ਉਚਿੱਤ ਸਾਧਨਾ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਪੰਜਾਬੀਆਂ ਦੀ ਭਾਸ਼ਾ ਪ੍ਰਤੀ ਵਿਸ਼ਵ ਪੱਧਰ ਤੇ ਹਰਮਨ ਪਿਆਰਤਾ, ਪ੍ਰਾਪਤੀਆਂ ਆਦਿ ਬਾਰੇ ਦੱਸਿਆ।
ਲੈਕਚਰ ਦੀ ਮਹੱਤਤਾ, ਆਏ ਮਹਿਮਾਨਾ ਦਾ ਸਵਾਗਤ ਅਤੇ ਧੰਨਵਾਦ ਡਾ. ਜਸਪਾਲ ਕੌਰ ਧੰਜੂ, ਪ੍ਰੋਫੈਸਰ ਤੇ ਮੁਖੀ, ਇਤਿਹਾਸ ਵਿਭਾਗ ਦੁਆਰਾ ਕੀਤਾ ਗਿਆ, ਇਸ ਮੋਕੇ ਤੇ ਡਾ. ਕੁਲਬੀਰ ਸਿੰਘ ਢਿਲੋਂ, ਡੀਨ ਕਾਲਜ ਵਿਕਾਸ ਕੋਂਸਲ, ਡਾ. ਸੁਖਨਿੰਦਰ ਕੌਰ ਢਿਲੋਂ, ਪ੍ਰੋਫੈਸਰ ਤੇ ਸਾਬਕਾ ਮੁਖੀ ਇਤਿਹਾਸ ਵਿਭਾਗ, ਡਾ. ਮੁਹੰਮਦ ਇਦਰੀਸ, ਡਾ. ਜਸ਼ਨਦੀਪ ਸਿੰਘ ਸੰਧੂ, ਡਾ. ਬਲਰਾਜ ਸਿੰਘ ਅਤੇ ਇੰਜਨੀਅਰ ਯੂਨਸ ਮੁਹੰਮਦ ਮਕੈਨੀਕਲ ਵਿਭਾਗ ਅਤੇ ਇਤਿਹਾਸ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।