ਨਿਊਜ਼ੀਲੈਂਡ ਦੇ ਹਿੰਦੂ ਭਾਈਚਾਰੇ ਵੱਲੋਂ ਦਿਵਾਲੀ ਦੀ ਛੁੱਟੀ ਕਰਨ ਦੀ ਅਪੀਲ

ਕਿਉਂਕਿ ਦਿਵਾਲੀ ਹਿੰਦੂਸਤਾਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਤਿਉਹਾਰ ਹੈ ਅਤੇ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਵੀ ਹੈ, ਇਸ ਲਈ ਹਿੰਦੂ ਭਾਈਚਾਰੇ ਦੇ ਪ੍ਰਵਕਤਾ ਅਤੇ ਪ੍ਰਧਾਨ, ਰਾਜਨ ਜੇਡ ਨੇ ਇੱਕ ਬਿਆਨ ਜਾਰੀ ਕਰਦਿਆਂ ਸਰਕਾਰ ਨੂੰ ਬੇਨਤੀ ਭਰੀ ਅਪੀਲ ਕੀਤੀ ਹੈ ਕਿ ਹੋਰਨਾਂ ਧਾਰਮਿਕ ਦਿਨਾਂ ਵਾਲੀਆਂ ਜਨਤਕ ਛੁੱਟੀਆਂ ਵਿੱਚ ਦਿਵਾਲੀ ਦੇ ਤਿਉਹਾਰ ਵਾਲੇ ਦਿਨ ਵੀ ਛੁੱਟੀ ਨੂੰ ਸ਼ਾਮਿਲ ਕਰਨ ਦਾ ਐਲਾਨ ਕੀਤਾ ਜਾਵੇ। ਸ੍ਰੀ ਜੇਡ ਨੇ ਗਵਰਨਰ ਜਨਰਲ ਪੈਟਸੀ ਰੈਡੀ ਅਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੂੰ ਇਸ ਬਾਬਤ ਜਲਦੀ ਫੈਸਲਾ ਲੈਣ ਬਾਰੇ ਵੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਇਸ ਸਮੇਂ 10 ਜਨਤਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਕਿ ਗੁੱਡ ਫਰਾਈਡੇਅ, ਈਸਟਰ ਮੰਡੇ, ਕ੍ਰਿਸਮਿਸ ਡੇਅ ਅਤੇ ਬਾਕਸਿੰਡ ਗੇਅ ਸ਼ਾਮਿਲ ਹਨ। ਸ੍ਰੀ ਜੈਡ ਨੇ ਕਿਹਾ ਕਿ ਹਿੰਦੂ ਭਾਈਚਾਰਾ ਦੇਸ਼ ਦੀ ਅਰਥ-ਵਿਵਸਥਾ ਵਿੱਚ ਪੂਰਨ ਯੋਗਦਾਨ ਪਾ ਰਿਹਾ ਹੈ ਇਸ ਲਈ ਪ੍ਰਧਾਨ ਮੰਤਰੀ ਨੂੰ ਵੀ ਇਸ ਬਾਰੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਨਾਲ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੀ ਖੁਸ਼ੀ ਮਿਲੇਗੀ ਅਤੇ ਸਮੁੱਚੇ ਦੇਸ਼ ਅੰਦਰ ਹੀ ਭਾਈਚਾਰਕ ਸਾਂਝ ਵੀ ਵਧੇਗੀ। ਉਨ੍ਹਾਂ ਹੋਰ ਧਾਰਮਿਕ ਲੀਡਰਾਂ ਜਿਨ੍ਹਾਂ ਵਿੱਚ ਕਿ ਕ੍ਰਿਸਚਿਨ ਆਗੂ ਵੀ ਸ਼ਾਮਿਲ ਹਨ ਨੂੰ ਵੀ ਹਿੰਦੂਆਂ ਦੀ ਇਸ ਵਾਜਿਬ ਅਪੀਲ ਲਈ ਹਾਮੀ ਭਰਨ ਦੀ ਬੇਨਤੀ ਕੀਤੀ ਹੈ।

Install Punjabi Akhbar App

Install
×