ਹਿੰਦੂ ਸੋਸ਼ਲ ਐਂਡ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਪਾਰਲੀਮੈਂਟ ‘ਚ ਮੰਤਰੀਆਂ ਨਾਲ ਮੀਟਿੰਗ

3100ਐਡੀਲੇਡ ਤੋਂ ਹਿੰਦੂ ਸੋਸ਼ਲ ਐਂਡ ਵੈੱਲਫੇਅਰ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੇ ਅਹੁਦੇਦਾਰਾਂ ਨੇ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਸਬੰਧੀ ਐਡੀਲੇਡ ਪਾਰਲੀਮੈਂਟ ਹਾਊਸ ਵਿਖੇ ਵੱਖ-ਵੱਖ ਵਿਭਾਗਾਂ ਦੇ ਮੰਤਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸਾਂਝੇ ਤੌਰ ‘ਤੇ ਮਨਾਏ ਜਾਂਦੇ ਤਿਓਹਾਰ ਤੇ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ। ਇਸ ਸਬੰਧੀ ਸੰਸਥਾ ਦੇ ਅਹੁਦੇਦਾਰ ਤੇ ਵਰਕਰਾਂ ਦੇ ਵੱਡੇ ਗਰੁੱਪ ਦੀ ਮੀਟਿੰਗ ‘ਚ ਐਮ. ਪੀ. ਦਾਨਾ ਵਾਟਲੇ, ਰਸਲ ਵਾਟਲੇ ਐਮ. ਐਲ. ਸੀ., ਸੂਸਨ ਕਲੋਜ ਸਿੱਖਿਆ ਮੰਤਰੀ, ਜੋ ਬੈਟੀਸਨ, ਸਟੈਪਹੈਨ ਮੁਲੀਘਣ, ਜੈਕ ਸਨੈਲਿਗ ਮੰਤਰੀਆਂ ਤੇ ਸਪੀਕਰ ਮਾਈਕਲ ਐਟਕਿਨਸਨ ਸ਼ਾਮਿਲ ਹੋਏ। ਦੀਪਕ ਭਾਰਦਵਾਜ ਨੇ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਤਰੀਆਂ ਵੱਲੋਂ ਹਿੰਦੂ ਸੋਸ਼ਲ ਅਤੇ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਮਨਾਏ ਜਾਂਦੇ ਤਿਓਹਾਰਾਂ ‘ਚ ਭਵਿੱਖ ਵਿਚ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਦੇਣ ਲਈ ਭਰੋਸਾ ਦਿੱਤਾ ਗਿਆ। ਇਸ ਸਮੇਂ ਮਹਿਲਾਵਾਂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਇਤਿਹਾਸ ਦਾ ਵਰਨਣ ਕਰਦਿਆਂ ਐਮ. ਪੀ. ਦਾਨਾ ਵਾਟਲੇ ਨੂੰ ਸਨਮਾਨਿਤ ਕੀਤਾ ਗਿਆ ਤੇ ਸਰਕਾਰ ਨੂੰ ਔਰਤਾਂ ਲਈ ਵਿਸ਼ੇਸ਼ ਅਧਿਕਾਰਾਂ, ਨੌਕਰੀਆਂ ‘ਚ ਤਰਜੀਹ ਦੇ ਕੇ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਪ੍ਰੋਗਰਾਮ ਬਣਾਉਣ ਵਾਸਤੇ ਸਰਕਾਰ ਨੂੰ ਅਪੀਲ ਕੀਤੀ।