ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਦੀ ਸੜਕ ਹਾਦਸੇ ‘ਚ ਮੌਤ ਤੋਂ ਬਾਅਦ ਬੁਖਲਾਏ ਸਮਰਥਕਾਂ ਨੇ ਤਿੰਨ ਸਿੱਖਾਂ ਨਾਲ ਕੀਤੀ ਬਦਸਲੂਕੀ

ਹਿੰਦੂ ਸ਼ਿਵ ਸੈਨਾ ਆਗੂ ਅਭਿਸ਼ੇਕ ਬੱਤਾ ਦੀ ਅੱਜ ਤੜਕੇ ਸੜਕ ਹਾਦਸੇ ‘ਚ ਮੌਤ ਹੋ ਜਾਣ ਤੋਂ ਬਾਅਦ ਮਾਮਲਾ ਉਸ ਵੇਲੇ ਗਰਮ ਹੋ ਗਿਆ ਹੈ। ਜਦੋਂ ਪੰਜਾਬ ਭਰ ਦੇ ਸ਼ਿਵ ਸੈਨਾ ਸਮਰਥਕਾਂ ਨੇ ਸਿਵਲ ਹਸਪਤਾਲ ਨਵਾਂ ਸ਼ਹਿਰ ਦੇ ਮੁੱਖ ਮਾਰਗ ‘ਤੇ ਜਾਮ ਲਗਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਨੂੰ ਸਾਜ਼ਸ਼ ਤਹਿਤ ਮਰਵਾਇਆ ਗਿਆ ਹੈ। ਇਸ ਦੌਰਾਨ ਸਮਰਥਕਾਂ ਵਲੋਂ ਗੁੰਡਾਗਰਦੀ ਦਾ ਖੁੱਲ੍ਹਾ ਨਾਚ ਦਿਖਾਉਂਦੇ ਹੋਏ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਹੈ ਤੇ ਦੋ ਹੋਰ ਸਿੱਖਾਂ ਨਾਲ ਬਦਸਲੂਕੀ ਕਰਦੇ ਹੋਏ ਗਾਲੀ ਗਲੌਚ ਕੀਤਾ ਹੈ।

Install Punjabi Akhbar App

Install
×