ਹਿਲਸੰਗ ਚਰਚ ਵਿੱਚ ਸ਼ਰੇਆਮ ਹੋਈ ਕਰੋਨਾ ਨਿਯਮਾਂ ਦੀ ਉਲੰਘਣਾ… ਪਰੰਤੂ ਪ੍ਰਸ਼ਾਸਨ ਨਹੀਂ ਲਗਾ ਰਿਹਾ ਕੋਈ ਵੀ ਜੁਰਮਾਨਾ….?

ਬੀਤੇ ਦਿਨੀਂ ਹਿਲਸੰਗ ਚਰਚ ਵਿੱਚ ਜਿਹੜਾ ਸੰਗੀਤ ਪ੍ਰੋਗਰਾਮ ਕੀਤਾ ਗਿਆ ਅਤੇ ਉਸ ਪ੍ਰੋਗਰਾਮ ਦੌਰਾਨ, ਉਥੇ ਪਹੁੰਚੇ ਸੰਗੀਤਕਾਰਾਂ ਅਤੇ ਦਰਸ਼ਕਾਂ ਨੇ ਸ਼ਰੇਆਮ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਕਿਸੀ ਦੇ ਮੂੰਹ ਤੇ ਮਾਸਕ ਨਹੀਂ ਸੀ ਅਤੇ ਨਾ ਹੀ ਸਮਾਜਿਕ ਦੂਰੀ ਵਾਲੇ ਨਿਯਮ ਦੀ ਪਾਲਣਾ ਕੀਤੀ ਜਾ ਰਹੀ ਸੀ। ਸਭ ਕੁੱਝ ਵੀਡੀਓ ਅਤੇ ਫੋਟੋਆਂ ਵਿੱਚ ਸਾਫ ਸਾਫ ਦਿਖਾਈ ਵੀ ਦੇ ਰਿਹਾ ਹੈ ਪਰੰਤੂ ਨਿਊ ਸਾਊਥ ਵੇਲਜ਼ ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਹਿਲਸੰਗ ਚਰਚ ਵਿਰੁੱਧ ਕੋਈ ਵੀ ਪ੍ਰਸ਼ਾਸਨਿਕ ਕਾਰਵਾਈ ਆਦਿ ਨਹੀਂ ਕੀਤੀ ਜਾ ਰਹੀ ਹੈ ਅਤੇ ਨਾਂ ਹੀ ਕੋਈ ਜੁਰਮਾਨਾ ਆਦਿ ਲਗਾਏ ਜਾ ਰਹੇ ਹਨ।
ਜ਼ਿਕਰਯੌਗ ਹੈ ਕਿ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਉਪਰੋਕਤ ਉਲੰਘਣਾ ਦਾ ਸੰਘਿਆਨ ਲੈਂਦਿਆਂ ਕਿਹਾ ਸੀ ਕਿ ਅਜਿਹੇ ਸਮਾਗਮਾਂ ਦਾ ਪੂਰੀ ਤਰ੍ਹਾਂ ਨਾਲ ਡੱਟ ਕੇ ਵਿਰੋਧ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਆਯੋਜਕਾਂ ਵਿਰੁੱਧ ਪੂਰੀ ਪ੍ਰਸ਼ਾਸਨਿਕ ਕਾਰਵਾਈ ਅਤੇ ਜੁਰਮਾਨੇ ਆਦਿ ਵੀ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਉਕਤ ਚਰਚ ਵਿੱਚ ਤਿੰਨ ਰੋਜ਼ਾ ਸਮਰ ਕੈਂਪ ਲਗਾਇਆ ਗਿਆ ਸੀ ਅਤੇ ਬਹੁਤ ਭਾਰੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਕਰੋਨਾ ਦੇ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਅਤੇ ਉਹ ਵੀ ਉਸ ਵਕਤ ਜਦੋਂ ਕਿ ਸਮੁੱਚਾ ਦੇਸ਼ ਹੀ ਕਰੋਨਾ ਦੀ ਮਾਰ ਝੇਲ ਰਿਹਾ ਹੈ ਅਤੇ ਦਿਨ ਪ੍ਰਤੀ ਦਿਨ ਸਰਕਾਰਾਂ ਵੱਲੋਂ ਕਰੋਨਾ ਤੋਂ ਬਚਾਉ ਲਈ ਬਣਾਏ ਗਈ ਨਿਯਮਾਂ ਦੀ ਪਾਲਣਾ ਦਾ ਪਾਠ ਆਮ ਜਨਤਾ ਨੂੰ ਪੜ੍ਹਾਇਆ ਜਾ ਰਿਹਾ ਹੈ।

ਹਿਲਸੰਗ ਚਰਚ ਦੇ ਪ੍ਰਸ਼ਾਸਨਿਕ ਬੁਲਾਰੇ ਨੇ ਕਿਹਾ ਕਿ ਉਥੇ ਕੋਈ ਵੀ ਸਿਹਤ ਸਬੰਧੀ ਜਾਂ ਕਰੋਨਾ ਨਿਯਮਾਂ ਦੀ ਉਲੰਘਣਾ ਨਹੀਂ ਹੋਈ ਹੈ ਸਗੋਂ ਸਭ ਕੁੱਝ ਨਿਯਮਾਂ ਦੇ ਤਹਿਤ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਨੇਟਾਈਜ਼ੈਸ਼ਨ ਦਾ ਪੁਰਾ ਧਿਆਨ ਰੱਖਿਆ ਗਿਆ ਹੈ। ਸਾਰੇ ਪ੍ਰੋਗਰਮਾ ਚਾਰ ਦਿਵਾਰੀ ਦੇ ਬਾਹਰਵਾਰ ਖੁਲ੍ਹੇ ਵਿੱਚ ਕੀਤੇ ਗਏ ਹਨ ਅਤੇ ਮੀਡੀਆ ਵੱਲੋਂ ਛੋਟੀਆਂ ਛੋਟੀਆਂ ਵੀਡਿਓ ਕਲਿਪਾਂ ਦਿਖਾ ਕੇ ਸਭ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Install Punjabi Akhbar App

Install
×