ਆਸਟ੍ਰੇਲੀਆਈ ਸਰਕਾਰ ਵੱਲੋਂ ਸਿਟੀਜ਼ਨਸ਼ਿਪ ਫੀਸ ਵਿੱਚ 72% ਦਾ ਵਾਧਾ -ਵਿਰੋਧੀ ਧਿਰ ਵੱਲੋਂ ਵਿਰੋਧ

ਇਮੀਗ੍ਰੇਸ਼ਨ ਮੰਤਰੀ ਐਲਕਸ ਹਾਅਕ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਸੀ ਕਿ ਫੈਡਰਲ ਸਰਕਾਰ ਦੇ ਨਵੇਂ ਫੈਸਲੇ ਤਹਿਤ ਹੁਣ ਆਸਟ੍ਰੇਲੀਆਈ ਨਾਗਰਿਕਤਾ ਦੀ ਅਰਜ਼ੀ ਲਈ ਫੀਸ 285 ਡਾਲਰ ਤੋਂ ਵਧਾ ਕੇ 490 ਡਾਲਰ ਕਰ ਦਿੱਤੀ ਗਈ ਹੈ ਅਤੇ ਇਹ ਇਜ਼ਾਫ਼ਾ 01 ਜੁਲਾਈ, 2021 ਤੋਂ ਲਾਗੂ ਹੋ ਜਾਵੇਗਾ।
ਬੇਸ਼ੱਕ ਸਰਕਾਰ ਇਸ ਦੇ ਪੱਖ ਵਿੱਚ ਬਹੁਤ ਕੁੱਝ ਗਿਣਾ ਰਹੀ ਹੈ ਪਰੰਤੂ ਵਿਰੋਧੀ ਧਿਰਾਂ ਨੂੰ ਇਹ ਇਜ਼ਾਫ਼ਾ ਰਾਸ ਨਹੀਂ ਆ ਰਿਹਾ ਅਤੇ ਉਹ ਸਰਕਾਰ ਨੂੰ ਇਸ ਫੈਸਲੇ ਨੂੰ ਵਾਪਿਸ ਲੈਣ ਦੀ ਅਪੀਲ ਕਰ ਰਹੇ ਹਨ।
ਇਸ ਤੋਂ ਇਲਾਵਾ ਸਰਕਾਰ ਦੇ ਇੱਕ ਹੋਰ ਫੈਸਲੇ ਰਾਹੀਂ ਇਹ ਵੀ ਦਰਸਾਇਆ ਗਿਆ ਹੈ ਕਿ 01 ਜਨਵਰੀ 2022 ਤੋਂ ਦੇਸ਼ ਦੀ ਨਾਗਰਿਕਤਾ ਵਾਸਤੇ ਨਵੇਂ ਅਰਜ਼ੀ ਕਰਤਾਵਾਂ ਨੂੰ ਚਾਰ ਸਾਲਾਂ ਲਈ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਸਰਕਾਰ ਨੇ ਇਸ ਰਾਹੀਂ 671 ਮਿਲੀਅਨ ਡਾਲਰ ਬਚਾਉਣ ਦਾ ਟੀਚਾ ਮਿੱਥਿਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks