
(ਦ ਏਜ ਮੁਤਾਬਿਕ) ਸਿਹਤ ਵਿਭਾਗ ਦੇ ਵਧੀਕ ਸੈਕਰੈਟਰੀ (ਹੈਲਥ ਪ੍ਰੋਡਕਟਸ ਰੈਗੁਲੇਸ਼ਨ) ਜੋਹਨ ਸਕੈਰਿਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਥਰੈਪਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀ.ਜੀ.ਏ.) ਨੂੰ ਹੁਣ ਜਲਦੀ ਹੀ ਸਰਕਾਰ ਵੱਲੋਂ ਇਹ ਮਨਜ਼ੂਰੀ ਦੇ ਦਿੱਤੀ ਜਾਵੇਗੀ ਕਿ ਉਹ ਅਮਰੀਕਾ ਅਤੇ ਯੂ.ਕੇ. ਵਿੱਚ ਵਰਤੀ ਜਾ ਰਹੀ ਕਰੋਨਾ ਵੈਕਸੀਨ ਦੇ ਵਿਪਰੀਤ ਪ੍ਰਭਾਵਾਂ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣ ਅਤੇ ਹੁਣ ਜ਼ਿਆਦਾ ਦੇਰ ਨਹੀਂ ਲੱਗੇਗੀ ਜਦੋਂ ਕਿ ਫਾਈਜ਼ਰ ਕਰੋਨਾ ਵੈਕਸੀਨ ਆਸਟ੍ਰੇਲੀਆ ਵਿੱਚ ਆ ਜਾਵੇਗੀ ਕਿਉਂਕਿ ਅਗਲੇ ਹਫਤੇ ਹੀ ਇਸ ਬਾਰੇ ਵਿੱਚ ਵੱਡੀ ਪੱਧਰ ਤੇ ਮੀਟਿੰਗ ਹੋਣ ਜਾ ਰਹੀ ਹੈ ਅਤੇ ਉਮੀਦ ਹੈ ਕਿ ਜਨਵਰੀ ਦੇ ਅੰਤ ਤੱਕ ਇਸਨੂੰ ਮਾਨਤਾ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਵੈਕਸੀਨ ਦੀ ਮਨਜ਼ੂਰੀ ਦੀਆਂ ਸੰਭਾਵਨਾਵਾਂ ਇਸ ਗੱਲ ਉਪਰ ਵੀ ਵਾਜਿਬ ਹਨ ਕਿ ਇਹ ਵੈਕਸੀਨ ਦੁਨੀਆਂ ਵਿੱਚ ਕਈ ਮਿਲੀਅਨ ਲੋਕਾਂ ਨੂੰ ਪਹਿਲਾਂ ਹੀ ਦਿੱਤੀ ਜਾ ਚੁਕੀ ਹੋਵੇਗੀ ਅਤੇ ਇਸ ਦੇ ਬਹੁਤ ਸਾਰੇ ਤਜੁਰਬਿਆਂ ਉਪਰ ਸਾਡੇ ਮਾਹਿਰ ਕੰਮ ਵੀ ਕਰ ਚੁਕੇ ਹਨ ਅਤੇ ਲਗਾਤਾਰ ਕੰਮ ਕਰ ਵੀ ਰਹੇ ਹਨ।