ਉਚੇਰੀ ਸਿੱਖਿਆ ਲੋਨ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਵੱਲ ਬਿਲੀਅਨ ਡਾਲਰ ਬਕਾਇਆ

image-29-03-16-08-32ਗਰਾਟਨ ਇੰਸਟੀਚਿਊਟ ਵੱਲੋਂ ਜਾਰੀ ਕੀਤੇ ਅਧਿਐਨ ਅਨੁਸਾਰ ਜੇਕਰ ਆਸਟ੍ੇ੍ਲੀਆ ਸਰਕਾਰ ਵੱਲੋਂ ਸ਼ੁਰੂ ਕੀਤੀ ਉਚੇਰੀ ਸਿੱਖਿਆ ਲੋਨ ਪ੍ਰੋਗਰਾਮ ਵਿੱਚ ਕਟੌਤੀ ਕੀਤੀ ਜਾਂਦੀ , ਤਾਂ ਬਜਟ ਲਈ ਬਿਲੀਅਨ ਡਾਲਰ ਬਚਾਇਆ ਜਾ ਸਕਦਾ ਸੀ । ਪਿਛਲੇ ਵਿੱਤੀ ਵਰੇ ਦੌਰਾਨ ਸਿੱਖਿਆ ਖੇਤਰ ਨੂੰ 7.8 ਬਿਲੀਅਨ ਡਾਲਰ ਵਿਦਿਆਰਥੀ ਲੋਨ ਵਜੋਂ ਦਿੱਤਾ । ਸੰਸਥਾ ਦਾ ਅਨੁਮਾਨ ਹੈ ਕਿ 1.6 ਬਿਲੀਅਨ ਡਾਲਰ ਕਦੇ ਵੀ ਵਾਪਸ ਨਹੀਂ ਹੋਵੇਗਾ  ਕਿਉਂਕਿ ਜਦੋਂ ਇਕ ਵਿਦਿਆਰਥੀ  ਉਚੇਰੀ ਸਿੱਖਿਆ  ਪਾ੍ਪਤ ਕਰਨ ਉਪਰੰਤ  ਸੰਬੰਧਤ ਖੇਤਰ ਵਿੱਚ ਨੌਕਰੀ ਕਰਦਾ ਹੈ, ਉਸਦੀ ਆਮਦਨ 54126 ਡਾਲਰ ਪ੍ਰਤੀ ਸਲਾਨਾ ਤੱਕ ਪਹੁੰਚਦੀ ਹੈ, ਤਾਂ ਉਹ ਅਪਣੀ ਆਮਦਨ 4 ਫੀਸਦੀ ਅਦਾ ਕਰਨ ਦਾ ਪਾਬੰਦ ਹੁੰਦਾ ਹੈ । ਜੇਕਰ ਇਹੀ  ਆਮਦਨ 101900 ਡਾਲਰ ਪਰ ਸਲਾਨਾ ਹੁੰਦੀ ਹੈ , ਤਦ 8 ਫੀਸਦੀ ਅਦਾ ਕਰਨਾ ਹੋਵੇਗਾ। ਸੰਸਥਾ ਦੇ ਸਿੱਖਿਆ ਪ੍ਰੋਗਰਾਮ ਡਾਈਰੈਕਟਰ ਐਂਡਰਿਊ ਨਾਰਟਨ ਨੇ ਕਿਹਾ ਕਰਜ਼ਾ ਨਾਂ ਵਾਪਸ ਕਰਨ ਵਾਲ਼ਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਕਿਉਂਕਿ ਜ਼ਿਆਦਾਤਰ ਵਿਦਿਆਰਥੀ ਪਾਰਟ ਟਾਇਮ ਕੰਮ ਕਰਦੇ ਹਨ ਜਾ ਫਿਰ 54126 ਡਾਲਰ ਪ੍ਰਤੀ ਸਲਾਨਾ ਹੇਠਲੇ ਪੈਮਾਨੇ ਨਹੀਂ ਛੂਹਦੇ । ਇਹ ਸਾਰਾ ਵਰਤਾਰਾ ਸਰਕਾਰ ਦੇ ਬਜਟ ਨੂੰ ਪ੍ਰਭਾਵਿਤ ਕਰਦਾ ਹੈ ।
ਸਰ ਨਾਰਟਨ ਨੇ ਸੁਝਾਅ ਦਿੰਦਿਆਂ ਕਿਹਾ ਕਿ ਜੇਕਰ 42000 ਡਾਲਰ ਸਲਾਨਾ ਪ੍ਰਤੀ ਸਾਲ ਕੀਤੀ ਜਾਵੇ ਤਾਂ ਲੋਨ ਵਾਪਸੀ ਭੁਗਤਾਨ ਵਾਲ਼ਿਆਂ ਦੀ ਹਜ਼ਾਰਾਂ ਤੱਕ ਵੱਧ ਸਕਦੀ ਹੈ ।
ਸੰਸਥਾ ਦਾ ਕਹਿਣਾ ਹੈ ਪਿਛਲੇ ਸਾਲ ਸਰਕਾਰ ਨੇ ਕਰਜ਼ੇ ਤੇ ਵਿਆਜ ਦਰ ਸਬਸਿਡੀ ਰੂਪ ਵਿੱਚ 200 ਮਿਲੀਅਨ ਡਾਲਰ ਅਦਾ ਕੀਤਾ ।ਜੇਕਰ ਵਿਆਜ ਦਰ ਨਿਰਮਲ ਪੱਧਰ ਤੇ ਵਾਪਸੀ ਹੁੰਦੀ , ਤਾਂ ਇਕ ਬਿਲੀਅਨ ਡਾਲਰ ਤੋਂ ਜਿਆਦਾ ਬਚਾਇਆ ਜਾ ਸਕਦਾ ਸੀ । ਫੈਡਰਲ ਸਰਕਾਰ ਸਿੱਖਿਆ ਫੰਡ ਵਿੱਚ ਕਟੌਤੀ ਲਈ ਰਾਜ ਸਰਕਾਰਾਂ ਨਾਲ ਵੱਡੇ ਸੰਘਰਸ਼ ਦਾ ਸਾਹਮਣਾ ਕਰ ਰਹੀ ਹੈ । ਇੰਸਟੀਚਿਊਟ ਨੇ ਕਿਹਾ ਕਿ ਸਿੱਖਿਆ ਖਰਚ ਕਰਨ ਲਈ ਹੋਰ ਸੰਭਵ ਕਟੌਤੀ ਦੇ ਉਲਟ, ਮਦਦ ਤੇ ਖਰਚ ਇਸ ਦੇ ਲਈ ਜ਼ਰੂਰੀ ਸਿੱਖਿਆ ਸਮਾਜੀਕ ਨੀਤੀ ਦੇ ਟੀਚੇ ਨੂੰ ਨੁਕਸਾਨ ਬਿਨਾ ਘੱਟ ਕੀਤਾ ਜਾ ਸਕਦਾ ਹੈ ।

Install Punjabi Akhbar App

Install
×