ਪੇਨਸਿਲਵੇਨੀਆ ਸੂਬੇ ਚ’ਦਸਤਾਰ ਕਾਰਨ ਇਕ ਸਿੱਖ ਖਿਡਾਰੀ ਨੂੰ ਟੀਮ ਵਿਚੋਂ ਬਾਹਰ ਕੱਢਿਆ

image1

ਫਿਲਾਡੇਲਫੀਆ — ਬੀਤੇ ਦਿਨ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਸਬਅਰਬਨ ਸਕੂਲ ਦੇ ਇਕ ਸਿੱਖ ਵਿਦਿਆਰਥੀ ਨੂੰ ਹਾਈ ਸਕੂਲ ਪੱਧਰ ਦੀ ਫੁੱਟਬਾਲ ਟੀਮ ਵਿਚੋਂ ਰੈਫਰੀ ਨੇ ਇਸ ਲਈ ਬਾਹਰ ਕੱਢ ਦਿੱਤਾ ਕਿਉਂਕਿ ਉਸ ਨੇ ਦਸਤਾਰ ਸਜਾਈ ਹੋਈ ਸੀ। ਮਾਰਪਲ-ਨਿਊਟਨ ਸਕੂਲ ਡਿਸਟਿ੫ਕਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਇਹਘਟਨਾ ਵਾਪਰੀ ਜਦੋਂ ਹਾਈ ਸਕੂਲ ਦਾ ਵਿਦਿਆਰਥੀ ਕੋਨਸਟੋਗਾ ਹਾਈ ਸਕੂਲ ਟੀਮ ਖ਼ਿਲਾਫ਼ ਮੈਚ ਖੇਡ ਰਿਹਾ ਸੀ। ਚਸ਼ਮਦੀਦਾਂ ਅਨੁਸਾਰ ਰੈਫਰੀ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਉਸ ਨੇ ਸਿੱਖ ਧਰਮ ਵਿਚ ਜ਼ਰੂਰੀ ਦਸਤਾਰ ਸਜਾਈ ਹੋਈ ਸੀ। ਦੂਸਰੇ ਪਾਸੇ ਰੈਫਰੀ ਨੇ ਕਿਹਾ ਕਿ ਉਹ ‘ਨੈਸ਼ਨਲ ਫੈਡਰੇਸ਼ਨ ਆਫ਼ ਹਾਈ ਸਕੂਲ ਸਾਕਰ ਰੂਲਜ਼’ ਦੇ ਨਿਯਮਾਂ ਦੀ ਪਾਲਣਾ ਕਰ ਰਿਹਾ ਸੀ ਜਿਨ੍ਹਾਂ ਅਨੁਸਾਰ ਕਿਸੇ ਵੀ ਅਜਿਹੇ ਖਿਡਾਰੀ ਨੂੰ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜਿਸ ਨੇ ਗ਼ੈਰਕਾਨੂੰਨੀ ਵਸਤਰ ਪਾਏ ਹੋਣ। ਉਧਰ ਪੈਨਸਿਲਵੇਨੀਆ ਇੰਟਰਸਕੋਲੈਸਟਿਕ ਐਥਲੇਟਿਕ ਐਸੋਸੀਏਸ਼ਨ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਕੁਝ ਅਜਿਹੇ ਖਿਡਾਰੀਆਂ ਨੂੰ ਸ਼ਰਤਾਂ ਵਿਚ ਛੋਟ ਵੀ ਦੇ ਸਕਦੇ ਹਨ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਇਸ ਸਾਰੇ ਮਾਮਲੇ ਦੀ ਜਾਂਚ ਕਰਵਾ ਰਹੇ ਹਨ ਕਿ ਇਕ ਸਿੱਖ ਵਿਦਿਆਰਥੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਅਣਗੌਲਿਆਂ ਕਰ ਕੇ ਉਸ ਨੂੰ ਖੇਡ ਤੋਂ ਬਾਹਰ ਕਿਉਂ ਕੀਤਾ ਗਿਆ।