ਆਸਟ੍ਰੇਲੀਆ ਅੰਦਰ ਆਪਣੀ ਨਾਗਰਿਕਤਾ ਲਈ ਲੜ੍ਹ ਰਹੇ ਤਮਿਲ ਬਾਇਲੋਇਲਾ ਪਰਿਵਾਰ ਦੀ ਛੋਟੀ, ਚਾਰ ਸਾਲਾਂ ਦੀ ਬੱਚੀ ਦੀ ਨਾਗਰਿਕਤਾ ਲਈ ਅਪੀਲ ਦੀ ਸੁਣਵਾਈ ਲਈ ਹਾਈ ਕੋਰਟ ਨੇ ਕੋਰਾ ਜਵਾਬ ਦੇ ਦਿੱਤਾ ਹੈ ਅਤੇ ਇਸ ਨਾਲ ਪਰਿਵਾਰ ਦੀ ਚੱਲ ਰਹੀ ਲੜ੍ਹਾਈ, ਜਿਸ ਵਿਚ ਕਿ ਉਹ ਆਸਟ੍ਰੇਲੀਆ ਵਿਚਲੇ ਕੁਈਨਜ਼ਲੈਂਡ ਵਿਖੇ ਆਪਣੇ ਘਰ ਵਿੱਚ ਵਾਪਸ ਆ ਕੇ ਆਪਣੀ ਜ਼ਿੰਦਗੀ ਗੁਜ਼ਰ ਬਸਰ ਕਰਨ ਦੀ ਮੰਗ ਕਰ ਰਹੇ ਹਨ, ਨੂੰ ਇੱਕ ਹੋਰ ਝਟਕਾ ਲੱਗਾ ਹੈ।
ਜ਼ਿਕਰਯੋਗ ਹੈ ਕਿ ਉਕਤ ਪਰਿਵਾਰ, ਬੀਤੇ 3 ਸਾਲਾਂ ਤੋਂ ਡਿਟੈਂਸ਼ਨ ਸੈਂਟਰ ਵਿਖੇ ਆਪਣਾ ਸਮਾਂ ਕੱਟ ਰਿਹਾ ਹੈ ਅਤੇ ਬੀਤੇ ਜੂਨ ਦੇ ਮਹੀਨੇ ਵਿੱਚ ਚਾਰ ਸਾਲਾਂ ਦੀ ਬੱਚੀ (ਥਾਰਨੀਸਾ) ਨੂੰ ਉਸਦੇ ਖ਼ੂਨ ਅੰਦਰ ਇਨਫੈਕਸ਼ਨ ਹੋ ਜਾਣ ਕਾਰਨ, ਮੈਡੀਕਲ ਇਲਾਜ ਲਈ ਕ੍ਰਿਸਮਿਸ ਆਈਲੈਂਡ ਤੋਂ ਪਰਥ ਲਿਆਂਦਾ ਗਿਆ ਸੀ ਅਤੇ ਇਸ ਤੋਂ ਬਾਅਦ ਇਮੀਗ੍ਰੇਸ਼ਨ ਮੰਤਰੀ ਐਲਕਸ ਹਾਅਕੇ ਨੇ ਪਰਿਵਾਰ ਦੇ ਮੁਖੀ ਅਤੇ ਬੱਚੀ ਦੇ ਪਿਤਾ ਅਤੇ ਮਾਤਾ, ਅਤੇ ਭੈਣ ਕੋਪਿਕਾ ਨੂੰ 3 ਮਹੀਨਿਆਂ ਦਾ ਬ੍ਰਿਜਿੰਗ ਵੀਜ਼ਾ ਦਿੱਤਾ ਹੋਇਆ ਹੈ।