ਹੇਸਟਿੰਗਜ਼ ਖੇਡ ਟੂਰਨਾਮੈਂਟ ਰਿਪੋਰਟ

NZ PIC 26 Aug-2
ਕਲਗੀਧਰ ਸਪੋਰਟਸ ਕਲੱਬ ਨੇ ਕਬੱਡੀ ਕੱਪ ਅਤੇ 2100 ਡਾਲਰ ਨਗਦ ਇਨਾਮ ਜਿਤਿਆ-ਦੂਜੇ ਨੰਬਰ ‘ਤੇ ਚੜ੍ਹਦੀ ਕਲਾ ਕਲੱਬ ਰਿਹਾ:

ਬੀਤੇ ਐਤਵਾਰ ਹਾਕਸ ਬੇਅ ਇੰਡੀਅਨ ਐਸੋਸੀਏਸ਼ਨ ਵੱਲੋਂ ਵਿਸਾਖੀ ਨੂੰ ਸਮਰਪਿਤ ਕਬੱਡੀ ਟੂਰਨਾਮੈਂਟ ਅਕੀਨਾ ਪਾਰਕ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਵਿਚ ਕਲਗੀਧਰ ਸਪੋਰਟਸ ਕਲੱਬ ਆਕਲੈਂਡ, ਆਜ਼ਾਦ ਕਬੱਡੀ ਕਲੱਬ ਪੁਕੀਕੁਈ, ਚੜ੍ਹਦੀ ਕਲਾ ਸਪੋਰਟਸ ਕਲੱਬ ਆਕਲੈਂਡ, ਦੇਸ਼ ਪੰਜਾਬ ਸਪੋਰਟਸ ਕਲੱਬ ਆਕਲੈਂਡ,  ਟਾਈਗਰ ਸਪੋਰਟਸ ਕਲੱਬ ਟੌਰੰਗਾ, ਦਸਮੇਸ਼ ਸਪੋਰਟਸ ਕਲੱਬ ਟੀ ਪੁੱਕੀ, ਯੰਗ ਸਪੋਰਟਸ ਕਲੱਬ ਟੀ ਪੁੱਕੀ ਤੇ ਪੰਜਾਬ ਕੇਸਰੀ ਸਪੋਰਟਸ ਕਲੱਬ ਆਕਲੈਂਡ ਨੇ ਭਾਗ ਲਿਆ।
ਫਾਈਨਲ ਮੁਕਾਬਲਾ ਕਲਗੀਧਰ ਸਪੋਰਟਸ ਕਲੱਬ ਦੀ ਟੀਮ ਨੇ ਚੜ੍ਹਦੀ ਕਲਾ ਕਲੱਬ ਦੀ ਟੀਮ ਨੂੰ ਅੱਧੇ ਨੰਬਰ ਦੇ ਫਰਕ ਨਾਲ ਹਰਾ ਕੇ ਕਬੱਡੀ ਕੱਪ ਆਪਣੇ ਨਾਂਅ ਕੀਤਾ ਅਤੇ 2100 ਡਾਲਰ ਨਕਦ ਇਨਾਮ ਹਾਸਿਲ ਕੀਤਾ। ਉਪ ਜੇਤੂ ਰਹੀ ਟੀਮ ਨੂੰ 1800 ਡਾਲਰ ਅਤੇ ਕਬੱਡੀ ਕੱਪ ਦਿੱਤਾ ਗਿਆ।
ਅੰਡਰ 20 ਦੇ ਵਿਚ ਸੰਤ ਬਾਬਾ ਭਾਗ ਸਿੰਘ ਦੀ ਟੀਮ ਨੂੰ ਹਰਾ ਕੇ ਯੰਗ ਸਪੋਰਟਸ ਕਲੱਬ ਟੀ ਪੁੱਕੀ ਜੇਤੂ ਰਿਹਾ ਤੇ ਦੋਵਾਂ ਟੀਮਾਂ ਨੂੰ 500-500 ਨਗਦ ਅਤੇ ਟ੍ਰਾਫੀਆਂ ਦੇ ਕੇ ਹੌਂਸਲਾ ਅਫਜ਼ਾਈ ਕੀਤੀ।
ਇਨ੍ਹਾਂ ਮੁਕਾਬਲਿਆਂ ਤੋਂ ਇਲਾਵਾ ਬੱਚਿਆਂ ਦੀਆਂ ਦੌੜਾਂ, ਬੀਬੀਆਂ ਲਈ ਮਿਊਜ਼ੀਕਲ ਚੇਅਰ, ਫੇਸ ਪੇਂਟਿੰਗ ਅਤੇ ਮਨਰੋਜਨ ਲਈ ਬਾਉਂਸੀ ਕਾਸਲ ਲਗਾਏ ਗਏ।
ਲੰਗਰ ਦੀ ਸੇਵਾ ਹਾਕਸ ਬੇਅ ਇੰਡੀਅਨ ਐਸੋਸੀਏਸ਼ਨ (ਪੰਡਿਤ ਰਾਕੇਸ਼ ਕੁਮਾਰ ਤੇ ਨਾਨਕ ਖਾਲਸਾ ਵੈਜ਼ੀ ਸ਼ਾਪ) ਵੱਲੋਂ ਬੜੇ ਸੁੱਚਜੇ ਤਰੀਕੇ ਨਾਲ ਕੀਤੀ ਗਈ।
ਕੁਮੈਂਟਰੀ ਦੀ ਸੇਵਾ ਸ. ਜਰਨੈਲ ਸਿੰਘ ਰਾਹੋਂ ਵੱਲੋਂ ਕੀਤੀ ਗਈ।
ਗਤਕੇ ਸੇਵਾ ਖਾਲਸਾ ਵੈਰੀਅਰ ਹੇਸਟਿੰਗ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ।
ਰੈਫਰੀ ਦੀ ਸੇਵਾ ਪਰਮਜੀਤ ਸਿੰਘ ਬੋਲੀਨਾ, ਮੰਗਾ ਭੰਡਾਲ, ਬਿੰਦਰ ਪੱਡਾ ਤੇ ਸ੍ਰੀ ਡੇਵਿਡ ਵੱਲੋਂ ਕੀਤੀ ਗਈ।
ਬੈਸਟ ਟੂਰਨਾਮੈਂਟ ਰੇਡਰ  ਸ਼ੰਮੀ ਚਾਹਲ ਰਿਹਾ ਬੈਸਟ ਟੂਰਨਾਮੈਂਟ ਜਾਫੀ ਇਕਬਾਲ ਸਿੰਘ ਬਾਲਾ
ਪਲੇਅਰ ਆਫ ਦਾ ਟੂਰਨਾਮੈਂਟ ਰਮਨ ਸਿੰਘ ਰੰਮੀ ਰਿਹਾ
ਇਸ ਖੇਡ ਟੂਰਨਾਮੈਂਟ ਦੀ ਸਫਲਤਾ ਲਈ ਐਸੋਸੀਏਸ਼ਨ ਅਤੇ ਟੂਰਨਾਮੈਂਟ ਆਯੋਜਿਕ ਸ. ਚਰਨਜੀਤ ਸਿੰਘ, ਜਗਜੀਵਨ ਸਿੰਘ ਅਤੇ ਜਗਦੀਪ ਸਿੰਘ ਜੱਜ ਨੇ ਸ. ਜਸਵਿੰਦਰ ਸਿੰਘ ਬਿੰਦਾ, ਸ. ਹਰਦੀਪ ਸਿੰਘ ਖਾਲਸਾ, ਪਰਦੀਪ ਸਿੰਘ ਸੰਘਾ, ਸ. ਤਲਵਿੰਦਰ ਸਿੰਘ ਕੁਲਾਰ, ਕਮਲਜੀਤ ਸਿੰਘ ਢਿੱਲੋਂ, ਜਸਪਾਲ ਸਿੰਘ ਢਿੱਲੋਂ, ਅਮਰਜੀਤ ਸਿੰਘ ਢਿੱਲੋਂ, ਗੁਰਦੀਪ ਖੱਖ, ਨਾਨਕ ਸਿੰਘ, ਜਸਬੀਰ ਸਿੰਘ ਸੋਹਲ, ਸੁਰਜੀਤ ਸਿੰਘ, ਪਰਮਜੀਤ ਸਿੰਘ ਕਾਲਕਟ, ਰਘਵੀਰ ਸਿੰਘ ਗੀ੍ਹਰਾ, ਦਲਬੀਰ ਸਿੰਘ ਧੀਰਾ, ਜਗਜੀਵਨ ਸਿੰਘ, ਗੋਪਾ ਬੈਂਸ, ਦਰਸ਼ਨ ਨਿੱਜਰ, ਗੋਲਡੀ ਸਹੋਤਾ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਪਹੁੰਚੇ ਸਾਰੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਹੈ।

Install Punjabi Akhbar App

Install
×