ਨਿਊਜ਼ੀਲੈਂਡ ਦੇ ਉੱਤਰੀ ਟਾਪੂ ਦੇ ਵਿਚ ਸਥਿਤ ਹਾਕਸ ਵੇਅ ਖੇਤਰ ਦਾ ਦੂਜਾ ਵੱਡਾ ਸ਼ਹਿਰ ਹੇਸਟਿੰਗ ਹਰ ਸਾਲ ਫੁੱਲਾਂ ਦੇ ਮੌਸਮ ਨੂੰ ਜੀ ਆਇਆਂ ਕਹਿਣ ਲਈ ‘ਹੇਸਟਿੰਗ ਬਲੌਜ਼ਮ ਫੈਸਟੀਵਲ’ ਮਨਾਉਂਦਾ ਹੈ। ਇਥੇ ਹਰ ਸਾਲ ਵੱਖ-ਵੱਖ ਅਦਾਰਿਆਂ ਅਤੇ ਕਮਿਊਨਿਟੀਆਂ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਝਾਕੀਆਂ ਕੱਢੀਆਂ ਜਾਂਦੀਆਂ ਹਨ। ਇਸ ਵਾਰ ਫਿਰ ਪੰਜਾਬੀ ਭਾਈਚਾਰੇ ਵੱਲੋਂ ਐਮ. ਪੀ. ਫੂਡਜ਼ ਦੇ ਸ. ਮਹਿੰਦਰ ਸਿੰਘ ਨਾਗਰਾ ਦੇ ਪਰਿਵਾਰ ਵੱਲੋਂ ਸੁੰਦਰ ਝੱਕੀ ਕੱਢੀ ਗਈ। ਇਕ ਵੱਡੀ ਵੈਨ ਅਤੇ ਮਗਰ ਪਾਈ ਟਰਾਲੀ ਨੂੰ ਸੋਹਣੇ ਤਰੀਕੇ ਨਾਲ ਫੁੱਲਾਂ ਤੇ ਗੁਬਾਰਿਆਂ ਦੇ ਨਾਲ ਸਜਾਇਆ ਗਿਆ। ਭੰਗੜੇ ਦੇ ਪਹਿਰਾਵੇ ਵਿਚ ਸਜੇ ਨੌਜਵਾਨਾਂ ਨੇ ਭਾਰਤ ਦੇ ਝੰਡੇ ਨੂੰ ਲਹਿਰਾ ਕੇ ਭਾਰਤ ਦੇਸ਼ ਦੀ ਨੁਮਾਇੰਦਗੀ ਕੀਤੀ। ਟਰਾਲੀ ਉਤੇ ਐਮ.ਪੀ. ਫੂਡਜ਼ ਵੱਲੋਂ ਭਾਰਤ ਦੇ ਮਸਾਲਿਆਂ ਅਤੇ ਹੋਰ ਸਾਮਾਨ ਨੂੰ ਪ੍ਰਦਰਸ਼ਿਤ ਕੀਤਾ ਗਿਆ। ਵਰਨਣਯੋਗ ਹੈ ਕਿ ਐਮ.ਪੀ. ਫੂਡਜ਼ ਨੂੰ ਪਿਛਲੇ ਦਿਨੀਂ ਹੀ ‘ਬੈਸਟ ਏਸ਼ੀਅਨ ਬਿਜ਼ਨਸ ਐਵਾਰਡ-2014’ ਵੀ ਦਿੱਤਾ ਗਿਆ ਸੀ।
____________________________________________________________________