ਹੰਦਵਾੜਾ ‘ਚ 21 ਕਿੱਲੋ ਹੈਰੋਇਨ ਤੇ 1.34 ਕਰੋੜ ਦੀ ਨਕਦੀ ਸਮੇਤ ਲਸ਼ਕਰ ਦੇ 3 ਕਾਰਕੁਨ ਗਿ੍ਫ਼ਤਾਰ

ਜੰਮੂ ਕਸ਼ਮੀਰ ਪੁਲਿਸ ਵਲੋਂ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 21 ਕਿੱਲੋ ਹੈਰੋਇਨ ਤੇ 1.34 ਕਰੋੜ ਦੀ ਨਕਦੀ ਸਮੇਤ ਇਸ ਸੰਗਠਨ ਦੇ 3 ਸਰਗਰਮ ਕਾਰਕੁਨਾਂ ਨੂੰ ਗਿ੍ਫ਼ਤਾਰ ਕਰਨ ਦੀ ਖ਼ਬਰ ਹੈ | ਐਸ.ਐਸ.ਪੀ. ਹੰਦਵਾੜਾ ਜੇ.ਬੀ. ਸੰਦੀਪ ਚੱਕਵਰਤੀ ਅਨੁਸਾਰ ਪੁਲਿਸ ਨੂੰ ਉੱਤਰੀ ਕਸ਼ਮੀਰ ‘ਚ ਪਾਕਿਸਤਾਨ ‘ਚ ਬੈਠੇ ਅੱਤਵਾਦੀਆਂ ਵਲੋਂ ਚਲਾਏ ਜਾ ਰਹੇ ‘ਨਾਰਕੋ-ਟੈਰਰ ਨੈੱਟਵਰਕ’ ਬਾਰੇ ਜਾਣਕਾਰੀ ਮਿਲੀ ਸੀ | ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਇਕ ਛਾਪਾਮਾਰੀ ਕਰਦਿਆਂ ਲਸ਼ਕਰ ਦੇ 3 ‘ਓਵਰ ਗਰਾਊਾਡ’ ਵਰਕਰਾਂ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਦੇ ਕਬਜ਼ੇ ‘ਚੋਂ 1.34 ਕਰੋੜ ਦੀ ਭਾਰਤੀ ਕਰੰਸੀ ਸਮੇਤ 21 ਕਿੱਲੋ ਉੱਚ-ਪਾਏ ਦੀ ਹੈਰੋਇਨ ਦੀ ਖੇਪ, ਜਿਸ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 100 ਕਰੋੜ ਤੋਂ ਵੱਧ ਦੱਸੀ ਜਾਂਦੀ ਹੈ, ਬਰਾਮਦ ਕੀਤੀ | ਪੁਲਿਸ ਮੁਤਾਬਿਕ ਫੜੇ ਗਏ ਵਿਅਕਤੀਆਂ ਦੀ ਪਛਾਣ ਅਬਦੁਲ ਮੋਮਿਨ ਪੀਰ, ਇਸਲਾਮ-ਉਲ-ਹੱਕ ਪੀਰ ਤੇ ਮੁੱਖ ਸਰਗਨਾ ਸਈਦ ਇਕਤਕਾਰ ਇੰਦਰਾਬੀ ਸਾਰੇ ਵਾਸੀ ਹੰਦਵਾੜਾ ਵਜੋਂ ਹੋਈ ਹੈ | ਪੁਲਿਸ ਅਨੁਸਾਰ ਇੰਦਰਾਬੀ ਦਾ ਕੰਮ ਜੰਮੂ ਕਸ਼ਮੀਰ ਤੋਂ ਇਲਾਵਾ ਦੇਸ਼ ਦੇ ਹੋਰਨਾਂ ਹਿੱਸਿਆਂ ‘ਚ ਨਸ਼ੇ ਦਾ ਨੈੱਟਵਰਕ ਫੈਲਾਉਣ ਦੇ ਨਾਲ-ਨਾਲ ਰਕਮ ਇਕੱਠਾ ਕਰਕੇ ਅੱਤਵਾਦੀ ਸੰਗਠਨਾਂ ਤੱਕ ਪਹੁੰਚਾਉਣਾ ਸੀ |

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×