ਪਰਥ ‘ਚ “ਵਿਰਾਸਤੀ ਮੇਲਾ 2016” 10 ਜੁਲਾਈ ਨੂੰ 

image-11-06-16-06-06
 ਪੰਜਾਬੀ ਸੱਥ ਪਰਥ ਵੱਲੋਂ  ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦਾ ਹੋਇਆ ‘ ਵਿਰਾਸਤੀ ਮੇਲਾ 2016 ‘ ਕਰਵਾਇਆ ਜਾ ਰਿਹਾ ਹੈ। ਜੋ ਕਿ ਮਿਤੀ 10 ਜੁਲਾਈ 2016 ਦਿਨ ਐਤਵਾਰ ਨੂੰ , ਸ਼ਾਮ 04.00 ਤੋਂ ਲੈ ਕੇ 08.00 ਵਜੇ ਤੱਕ ਵਾਸਟੋ ਕਲੱਬ ਵਿੱਚ ਕਰਵਾਇਆ ਜਾ ਰਿਹਾ ਰਿਹਾ ਹੈ। ਜਿਸ ਵਿੱਚ ਗਿੱਧਾ , ਭੰਗੜਾ , ਬਾਲ ਗਿੱਧਾ, ਕਵੀਸ਼ਰੀ ,ਪੰਜਾਬੀ ਲੋਕ ਗੀਤ, ਬਾਲ ਗੀਤ , ਨਾਟਕ, ਕੋਰਿਓਗ੍ਰਾਫੀ , ਸੋਲੋ ਪ੍ਰਫਾਰਮੈਂਸਜ਼, ਪੰਜਾਬੀ ਵਿਰਾਸਤ ਨਾਲ ਸੰਬੰਧਤ ਸਾਵਾਲ-ਜਵਾਬ ਮੁਕਾਬਲਾ ਅਤੇ ਪੰਜਾਬੀ ਪਹਿਰਾਵਾ ਮੁਕਾਬਲਾ ( ਗੱਭਰੂ ਅਤੇ ਮੁਟਿਆਰ ) ਅਦਿ ਕਰਵਾਏ ਜਾਣਗੇ। ਇਸ ਪ੍ਰੋਗਰਾਮ ਦਾ ਮਕਸਦ ਬੱਚਿਆਂ ਨੂੰ ਗੀਤ ਸੰਗੀਤ ਦੇ ਜ਼ਰੀਏ ਪੰਜਾਬੀ ਸੱਭਿਅਚਾਰ ਅਤੇ ਵਿਰਾਸਤ ਨਾਲ ਜੋੜਨਾ ਅਤੇ ਅਜੋਕੇ ਦੌਰ ਵਿੱਚ ਪੰਜਾਬੀ ਭਾਈਚਾਰੇ ਨੂੰ ਪੰਜਾਬੀ ਸੱਭਿਆਚਾਰ ਦੀ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਵਾਲ਼ੇ ਗੀਤ-ਸੰਗੀਤ ਤੋਂ ਜਾਣੂੰ ਕਰਵਾਉਣਾ ਹੈ। ਇਸ ਦੇ ਨਾਲ ਹੀ ਸਾਫ-ਸੁਥਰੀ ਗਾਇਕੀ ਅਤੇ ਗੀਤਕਾਰੀ , ਕਲਾ ਦੇ ਹੋਰ ਖੇਤਰਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਉੱਪਰ ਕੰਮ ਕਰਨ ਵਾਲ਼ੇ ਕਲਾਕਾਰਾਂ ਲਈ ਇੱਕ ਢੱੁਕਵਾਂ ਮੰਚ ਪ੍ਰਦਾਨ ਕਰਨਾਂ ਅਤੇ ਓਹਨਾ ਦੀ ਲੋੜੀਂਦੀ ਹੌਂਸਲਾ ਅਫਜ਼ਾਈ ਕਰਨਾ ਹੈ। ਇਸ ਮੌਕੇ ਸ: ਹਰਲਾਲ ਸਿੰਘ ਬੈਂਸ ਮੁੱਖ ਸੰਚਾਲਕ ਪੰਜਾਬੀ ਸੱਥ ਪਰਥ ਨੇ ਸਮੁੱਚੇ ਸਥਾਨਿਕ ਭਾਈਚਾਰਿਆ ਨੂੰ ਅਪਣੇ ਬੱਚਿਆ ਸਮੇਤ ਇਸ  ਪ੍ਰੋਗਰਾਮ ਵਿੱਚ ਸਾਮਿਲ ਹੋ ਕੇ ਭਰਪੂਰ ਸਹਿਯੋਗ ਦੀ ਅਪੀਲ ਕੀਤੀ।

Install Punjabi Akhbar App

Install
×