ਵਿਰਾਸਤੀ ਮੇਲਾ 2016 ਹੋਵੇਗਾ ਪਰਥ’ ਚ

image-28-06-16-07-59

ਪੰਜਾਬੀ ਸੱਥ ਪਰਥ ਵੱਲੋਂ  ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦਾ ਹੋਇਆ “ਵਿਰਾਸਤੀ ਮੇਲਾ 2016” ਮਿਤੀ 10 ਜੁਲਾਈ 2016 ਦਿਨ ਐਤਵਾਰ ਨੂੰ ਸ਼ਾਮ 04.00 ਤੋਂ ਲੈ ਕੇ 08.00 ਵਜੇ ਤੱਕ ਵਾਸਟੋ ਕਲੱਬ ਵਿੱਚ ਕਰਵਾਇਆ ਜਾ ਰਿਹਾ ਹੈ।  ਪਿਛਲੇ ਦਿਨੀਂ ਕਿੰਗਜ ਪਾਰਕ ਪਰਥ ਵਿਖੇ ਪ੍ਰਬੰਧਕਾਂ ਤੇ ਕਲਾਕਾਰਾਂ ਨੇ ਵਿਰਾਸਤੀ ਮੇਲੇ ਦਾ ਪੋਸਟਰ ਜਾਰੀ ਕੀਤਾ। ਸੱਥ ਸੰਚਾਲਕ ਹਰਲਾਲ ਸਿੰਘ ਬੈਂਸ ਨੇ ਰੋਜ਼ਾਨਾ ਸਪੋਕਸਮੈਨ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੇਲੇ ਵਿੱਚ ਗਿੱਧਾ , ਭੰਗੜਾ , ਬਾਲ ਗਿੱਧਾ, ਕਵੀਸ਼ਰੀ , ਮਲਵਈ  ਗਿੱਧਾ , ਪੰਜਾਬੀ ਲੋਕ ਗੀਤ, ਬਾਲ ਗੀਤ , ਨਾਟਕ, ਕੋਰਿਓਗ੍ਰਾਫੀ , ਸੋਲੋ ਪ੍ਰਫਾਰਮੈਂਸਜ਼, ਪੰਜਾਬੀ ਵਿਰਾਸਤ ਨਾਲ ਸੰਬੰਧਤ ਸਾਵਾਲ-ਜਵਾਬ ਮੁਕਾਬਲਾ ਅਤੇ ਪੰਜਾਬੀ ਪਹਿਰਾਵਾ ਮੁਕਾਬਲਾ ( ਗੱਭਰੂ ਅਤੇ ਮੁਟਿਆਰ ) ਅਦਿ ਕਰਵਾਏ ਜਾਣਗੇ। ਇਸ ਪ੍ਰੋਗਰਾਮ ਦਾ ਮਕਸਦ ਨਵੀਂ ਪੀੜੀ ਨੂੰ ਪੰਜਾਬੀ ਸੱਭਿਅਚਾਰ ਤੇ ਵਿਰਾਸਤ ਨਾਲ ਜੋੜਨਾ ਅਤੇ ਅਜੋਕੇ ਦੌਰ ਵਿੱਚ ਪੰਜਾਬੀ ਭਾਈਚਾਰੇ ਨੂੰ ਪੰਜਾਬੀ ਸੱਭਿਆਚਾਰ ਦੀ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਵਾਲ਼ੇ ਗੀਤ-ਸੰਗੀਤ ਤੋਂ ਜਾਣੂੰ ਕਰਵਾਉਣਾ ਹੈ। ਸਥਾਨਿਕ ਕਲਾਕਾਰਾਂ ਲਈ ਇੱਕ ਢੱੁਕਵਾਂ ਮੰਚ ਪ੍ਰਦਾਨ ਕਰਨਾ ਅਤੇ ਓਹਨਾ ਦੀ ਲੋੜੀਂਦੀ ਹੌਂਸਲਾ ਅਫਜ਼ਾਈ ਕਰਨਾ ਹੈ। ਇਸ ਮੌਕੇ ਸੱਥ ਦੀ ਸਰਪ੍ਰਸਤ ਬੀਬੀ ਸੁੱਖਵੰਤ ਕੌਰ ਪੰਨੂੰ ,ਹਰਲਾਲ ਸਿੰਘ ਬੈਂਸ ਮੁੱਖ ਸੰਚਾਲਕ ਅਤੇ ਸੱਥ ਮੈਂਬਰ ਅਮਨਪ੍ਰੀਤ ਭੰਗੂ, ਹਰਮੰਦਰ ਸਿੰਘ, ਅਰਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਤਿੰਦਰ ਭੰਗੂ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।