ਸਿਡਨੀ ਦੇ ਹੈਨਰੀ ਲਾਅਸਨ ਡ੍ਰਾਈਵ ਅਪਗ੍ਰੇਡੇਸ਼ਨ ਉਪਰ ਲੋਕਾਂ ਦੀ ਮੰਗੀ ਰਾਇ

ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊ ਕੰਸਟੈਂਸ ਨੇ ਸਿਡਨੀ ਦੇ ਦੱਖਣ-ਪੱਛਮ ਖੇਤਰ ਵਿਖੇ ਹੈਨਰੀ ਲਾਅਸਨ ਡ੍ਰਾਈਵ ਦੇ ਨਵ-ਨਿਰਮਾਣ ਦੇ ਪਹਿਲੇ ਪੜਾਅ ਤਹਿਤ ਲੋਕਾਂ ਦੀ ਰਾਇ ਜਾਂ ਸੁਝਾਅ ਮੰਗੇ ਹਨ ਅਤੇ ਇਸ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਜਾ ਕੇ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਉਪਰੋਕਤ ਸੜਕ, ਉਕਤ ਖੇਤਰ ਵਿੱਚ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦੀ ਹੈ ਕਿਉਂਕਿ ਹਰ ਰੋਜ਼ ਇੱਥੇ ਤਕਰੀਬਨ 38,000 ਵਾਹਨ ਆਉਂਦੇ ਜਾਉਂਦੇ ਹਨ ਅਤੇ ਇਥੇ ਦੀ ਭੀੜ ਨੂੰ ਘੱਟ ਕਰਨ ਵਾਸਤੇ ਹੀ ਇਸ ਦੇ ਨਵ-ਨਿਰਮਾਣ ਦੇ ਕੰਮ ਨੂੰ ਵੱਖਰੇ ਵੱਖਰੇ ਪੜਾਵਾਂ ਵਿੱਚ ਵੰਡਿਆ ਗਿਆ ਅਤੇ ਅਤੇ ਇਸ ਦੇ ਪਹਿਲੇ ਪੜਾਅ ਲਈ ਜਨਤਕ ਰਾਇ ਮੰਗੀ ਹੈ।
ਈਸਟ ਹਿਲਜ਼ ਤੋਂ ਐਮ.ਪੀ. ਵੈਂਡੀ ਲਿੰਡਸੇ ਨੇ ਕਿਹਾ ਕਿ ਇਹ ਨਿਰਮਾਣ, ਖੇਤਰ ਵਿਚਲੀ ਭੀੜ-ਭਾੜ ਨੂੰ ਘਟਾਉਣ ਅਤੇ ਆਵਾਜਾਈ ਨੂੰ ਬਿਹਤਰ ਬਣਾਉਣ ਵਿੱਖ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗਾ।
ਪਹਿਲੇ ਪੜਾਅ ਤਹਿਤ ਉਕਤ ਸੜਕ ਨੂੰ ਜਾਰਜਿਜ਼ ਹਾਲ ਚੌੜਾ ਕੀਤਾ ਜਾਵੇਗਾ ਜਿਸ ਨਾਲ ਕਿ ਦੱਖਣੀ ਖੇਤਰ ਨੂੰ ਵਾਹਨਾਂ ਦੀ ਭੀੜ ਤੋਂ ਰਾਹਤ ਮਿਲੇਗੀ।
ਨਿਰਮਾਣ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਕੰਮ ਇਸੇ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਣ ਦੀ ਸੰਭਾਵਨਾ ਦਰਸਾਈ ਜਾ ਰਹੀ ਹੈ।

Install Punjabi Akhbar App

Install
×