ਕੁਝ ਕਰਨਾ ਹੈ ਚੰਗਾ: ਪਿੰਕ ਰਿਬਨ ਬ੍ਰੇਕਫਾਸਟ ਮੁਹਿੰਮ: ਹਮਿਲਟਨ ਵਸਦੀਆਂ ਭਾਰਤੀ ਬੀਬੀਆਂ ਨੇ ਕੈਂਸਰ ਸੁਸਾਇਟੀ ਲਈ 3165 ਡਾਲਰ ਇਕੱਠੇ ਕੀਤੇ

NZ PIC 22 May-1 B
ਨਿਊਜ਼ੀਲੈਂਡ ‘ਚ ਔਰਤਾਂ ਵਿਚ ਫੈਲਦੀ ਕੈਂਸਰ ਵਰਗੀ ਬਿਮਾਰੀ ਨੂੰ ਲੈ ਕੇ ਜਿੱਥੇ ਸਰਕਾਰ ਨਵੇਂ-ਨਵੇਂ ਪ੍ਰਾਜੈਕਟ ਲੋਕਾਂ ਦੀ ਸਿਹਤ-ਸੰਭਾਲ ਦੇ ਲਈ ਲੈ ਕੇ ਆਉਂਦੀ ਹੈ ਉਥੇ ਇਸ ਬਿਮਾਰੀ ਤੋਂ ਗ੍ਰਸਤ ਲੋਕਾਂ ਦੀ ਸਹਾਇਤਾ ਵਾਸਤੇ ਚੈਰੀਟੇਬਲ ਸੰਸਥਾਵਾਂ ਵੀ ਆਪਣਾ ਯੋਗਦਾਨ ਪਾਉਂਦੀਆਂ ਹਨ। ਪਿੰਕ ਰਿਬਨ ਬ੍ਰੇਕਫਾਸਟ ਮੁਹਿੰਮ ਵੀ ਇਸਦਾ ਇਕ ਹਿੱਸਾ ਹੈ। ਹਮਿਲਟਨ ਵਸਦੀਆਂ ਭਾਰਤੀ ਮੂਲ ਦੀਆਂ ਖਾਸ ਕਰ ਪੰਜਾਬੀ ਬੀਬੀਆਂ ਨੇ ਕੈਂਸਰ ਸੁਸਾਇਟੀ ਦੇ ਸਹਿਯੋਗ ਲਈ ਇਕ ਵੱਡਾ ਉਦਮ ਕਰਦਿਆਂ 100 ਬੀਬੀਆਂ ਨੂੰ ਫੰਡ-ਰੇਜਿੰਗ ਭੋਜ ਉਤੇ ਇਕੱਤਰ ਕਰਕੇ ਕੈਂਸਰ ਸੁਸਾਇਟੀ ਦੇ ਲਈ 3165 ਡਾਲਰ ਦੀ ਵੱਡੀ ਰਕਮ ਇਕੱਠੀ ਕਰ ਦਿੱਤੀ। ਮੈਡਮ ਜਗਦੀਪ ਕੌਰ ਅਤੇ ਗਗਨ ਚੌਹਾਨ ਨੇ ਇਸ ਸਮਾਗਮ ਵਿਚ ਖਾਸ ਭੂਮਿਕਾ ਅਦਾ ਕੀਤੀ। ਸਾਰੀਆਂ ਮਹਿਲਾਵਾਂ ਗੁਲਾਬੀ ਕੱਪੜੇ ਕੇ ਪਹਿਨ ਕੇ ਪਹੁੰਚੀਆਂ ਸਨ। ਮਿਸ ਪੰਜਾਬਣ ਨਿਊਜ਼ੀਲੈਂਡ ਰਹਿ ਚੁੱਕੀ ਗਗਨ ਚੌਹਾਨ ਨੇ ਇਕ ਗੀਤ ਉਤੇ ਨਾਚ ਕਰਕੇ ਇਕੱਤਰ ਮਹਿਲਾਵਾਂ ਦਾ ਮਨੋਰੰਜਨ ਵੀ ਕੀਤਾ। ਇੰਡੀਅਨ ਸਟਾਰ ਰੈਸਟੋਰੈਂਟ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।

NZ PIC 22 May-1

ਇਸ ਮੌਕੇ ਕੇਸ਼ਵੰਤ ਕੌਰ ਨੇ ਇਸ ਬਿਮਾਰੀ ਪ੍ਰਤੀ ਆਪਣੇ ਨਿੱਜੀ ਤਜ਼ਰਬੇ ਅਤੇ ਸੰਸਥਾਵਾਂ ਤੋਂ ਮਿਲਦੀ ਹੌਂਸਲਾ ਅਫਜ਼ਾਈ ਸਾਰਿਆਂ ਨਾਲ ਸਾਂਝੀ ਕੀਤੀ। ਲੇਡੀ ਡਾ. ਲਖਵਿੰਦਰ ਸਿੰਘ ਹੋਰਾਂ ਵੀ ਇਸ ਮੌਕੇ ਇਕੱਤਰ ਸਾਰੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗੂਰਿਕ ਕੀਤਾ। ਮਨੋਰੰਜਨ ਭਰੇ ਇਸ ਭੋਜ ਦੇ ਵਿਚ ਰਾਫਲ ਇਨਾਮ ਵੀ ਕੰਢੇ ਗਏ। ਇਕੱਤਰ ਮਹਿਲਾਵਾਂ ਨੂੰ ਕੈਂਸਰ ਸਬੰਧੀ ਵੱਡਮੁੱਲੀ ਸਿਖਿਆ ਵੀ ਮਿਲੀ। ਇੰਡੀਅਨ ਸਟਾਰ ਰੈਸਟੋਰੈਂਟ ਵਾਲਿਆਂ ਨੇ ਆਪਣਾ ਸਹਿਯੋਗ ਦਿੰਦਿਆ ਬਹੁਤ ਘੱਟ ਰੇਟ ਉਤੇ ਸਾਰਾ ਭੋਜਨ ਮੁਹੱਈਆ ਕਰਵਾਇਆ। ਅੰਤ ਵਿਚ ਮੈਡਮ ਜਗਦੀਪ ਕੌਰ ਵੱਲੋਂ ਇਸ ਫੰਡ ਰੇਜਿੰਗ ਦੇ ਵਿਚ ਪਹੁੰਚੀਆਂ ਸਾਰੀਆਂ ਮਹਿਲਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਹਰ ਸਾਲ ਅਜਿਹੇ ਸਹਿਯੋਗ ਦੀ ਆਸ ਰੱਖੀ।

Install Punjabi Akhbar App

Install
×