ਨੇਪਾਲੀ ਐਸੋਸੀਏਸ਼ਨ ਨੂੰ ਪੰਜਾਬੀ ਕਮਿਊਨਿਟੀ ਵੱਲੋਂ ਨੇਪਾਲ ਭੁਚਾਲ ਪੀੜ੍ਹਤਾਂ ਲਈ ਇਕੱਤਰ ਹੋਈ ਰਾਸ਼ੀ ਭੇਟ ਕੀਤੀ

NZ PIC 11 July-1ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿਖੇ 25 ਅਪ੍ਰੈਲ ਨੂੰ 7.8 ਮੈਗਨੀਚਿਊਡ ਭੁਚਾਲ ਆਇਆ ਸੀ, ਜਿਸ ਕਾਰਨ 9000 ਤੋਂ ਵੱਧ ਮੌਤਾਂ ਹੋ ਗਈਆਂ ਅਤੇ 23000 ਹੋਰ ਲੋਕ ਪ੍ਰਭਾਵਿਤ ਹੋਏ ਸਨ। ਇਨ੍ਹਾਂ ਪੀੜ੍ਹਤਾਂ ਦੀ ਸਹਾਇਤਾ ਵਾਸਤੇ ਜਿੱਥੇ ਪੂਰੇ ਸੰਸਾਰ ਨੇ ਆਪਣੇ ਖਜ਼ਾਨੇ ਚੋਂ ਦਾਨ ਰਾਸ਼ੀ ਭੇਟ ਕਰਕੇ ਮਨੁੱਖਤਾ ਦੀ ਭਲਾਈ ਦਾ ਕਾਰਜ ਕੀਤਾ ਉਥੇ ਨਿਊਜ਼ੀਲੈਂਡ ਵਸਦੀ ਪੰਜਾਬੀ ਕਮਿਊਨਿਟੀ ਨੇ ਵੀ ਸਥਾਨਕ ਮੀਡੀਆ ਅਤੇ ਧਾਰਮਿਕ ਅਦਾਰਿਆਂ ਦੇ ਸਹਿਯੋਗ ਸਦਕਾ ਫੰਡ ਇਕੱਤਰ ਕੀਤਾ। ਇਹ ਰਾਸ਼ੀ ਜੋ ਕਿ 11552 ਡਾਲਰ ਬਣ ਸੀ ਅੱਜ ਨੇਪਾਲੀ ਐਸੋਸੀਏਸ਼ਨ ਨਿਊਜ਼ੀਲੈਂਡ ਦੇ ਪ੍ਰਧਾਨ ਨੂੰ ਇੰਡੀਅਨ ਕਮਿਊਨਿਟੀ ਹਾਲ ਪਾਪਾਟੋਏਟੋਏ ਵਿਖੇ ਸੱਦ ਕੇ ਭੇਟ ਕਰ ਦਿੱਤੀ ਗਈ। ਇਸ ਮੌਕੇ ਜਿੱਥੇ ਪੰਜਾਬੀ ਮੀਡੀਆ, ਸੁਪਰੀਮ ਸਿੱਖ ਸੁਸਾਇਟੀ ਦੇ ਮੈਂਬਰਾਨ ਅਤੇ ਹੋਰ ਪੰਜਾਬੀ ਭਾਈਚਾਰੇ ਦੇ ਲੋਕ ਇਕੱਤਰ ਸਨ ਉਥੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਤੇ ਡਾ. ਪਰਮਜੀਤ ਪਰਮਾਰ ਵੀ ਉਚੇਚੇ ਤੌਰ ‘ਤੇ ਪੁੱਜੇ ਹੋਏ ਸਨ। ਨੇਪਾਲੀ ਐਸੋਸੀਏਸ਼ਨ ਵੱਲੋਂ ਪੰਜਾਬੀਆਂ ਵੱਲੋਂ ਪਾਏ ਇਸ ਯੋਗਦਾਨ ਦੇ ਲਈ ਸਭ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।

Install Punjabi Akhbar App

Install
×