ਗੁਰੂ ਆਸਰਾ ਕਲੱਬ ਵੱਲੋਂ ਗ੍ਰੰਥੀ ਸਿੰਘ ਦੇ ਇਲਾਜ ਲਈ ਆਰਥਿਕ ਮੱਦਦ ਕੀਤੀ 

(ਗ੍ਰੰਥੀ ਸਿੰਘ ਨੂੰ ਆਰਥਿਕ ਮੱਦਦ ਸੌਂਪਣ ਸਮੇਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਰਾਜਪਾਲ ਸਿੰਘ ਰਾਮਗੜ੍ਹੀਆ)
(ਗ੍ਰੰਥੀ ਸਿੰਘ ਨੂੰ ਆਰਥਿਕ ਮੱਦਦ ਸੌਂਪਣ ਸਮੇਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਰਾਜਪਾਲ ਸਿੰਘ ਰਾਮਗੜ੍ਹੀਆ)

ਫਰੀਦਕੋਟ 30 ਮਈ — ਗੁਰੂ ਆਸਰਾ ਕਲੱਬ ਵੱਲੋਂ ਗ੍ਰੰਥੀ ਸਿੰਘ ਦੇ ਇਲਾਜ ਲਈ 50 ਹਜਾਰ ਰੁਪਏ ਦੀ ਮੱਦਦ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਆਸਰਾ ਕਲੱਬ ਦੇ ਸੇਵਾਦਾਰ ਭਾਈ ਸ਼ਿਵਜੀਤ ਸਿੰਘ ਸੰਘਾ ਨੇ ਦੱਸਿਆ ਕਿ ਕਲੱਬ ਨੂੰ ਸ਼ੋਸ਼ਲ ਮੀਡੀਆ ਰਾਹੀਂ ਪਤਾ ਚੱਲਿਆ ਸੀ ਕਿ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਦਾ ਗ੍ਰੰਥੀ ਭਾਈ ਬੂਟਾ ਸਿੰਘ ਪਿਛਲੇ ਸਾਲ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਉਸਦੀ ਲੱਤ ਦੋ ਥਾਵਾਂ ਤੋਂ ਟੁੱਟ ਗਈ ਸੀ ਜਿਸਦਾ ਵੱਖ-ਵੱਖ ਹਸਪਤਾਲਾਂ ਵਿੱਚੋਂ ਇਲਾਜ ਚਲਦਾ ਰਿਹਾ। ਲੱਤ ਦੀ ਸਥਿਤੀ ਕਾਫੀ ਵਿਗੜ ਜਾਣ ਕਾਰਨ ਅਤੇ ਆਰਥਿਕ ਸਮੱਸਿਆ ਕਾਰਨ ਚੰਗੇ ਹਸਪਤਾਲ ਤੋਂ ਇਲਾਜ ਕਰਵਾਉਣਾ ਮੁਸ਼ਕਲ ਹੋ ਗਿਆ ਸੀ। ਪਿਛਲੇ ਸਮੇਂ ਤੋਂ ਇਹ ਗ੍ਰੰਥੀ ਸਿੰਘ ਘਰ ਵਿੱਚ ਹੀ ਮੰਜੇ ਉੱਪਰ ਪਿਆ ਇਲਾਜ ਕਰਾਉਣ ਲਈ ਕਿਸੇ ਸੰਸਥਾ ਜਾਂ ਦਾਨੀ ਸੱਜਣਾ ਦੀ ਰਾਹ ਦੇਖ ਰਿਹਾ ਸੀ। ਗੁਰੂ ਆਸਰਾ ਕਲੱਬ ਵੱਲੋਂ ਮਰੀਜ਼ ਨੂੰ ਫਰੀਦਕੋਟ ਵਿਖੇ ਹੱਡੀਆਂ ਦੇ ਮਾਹਿਰ ਡਾਕਟਰਾਂ ਨੂੰ ਦਿਖਾਇਆ ਗਿਆ ਅਤੇ ਡਾਕਟਰਾਂ ਵੱਲੋਂ ਸਲਾਹ ਦਿੱਤੀ ਗਈ ਕਿ ਮਰੀਜ਼ ਦਾ ਸਹੀ ਇਲਾਜ ਅੰਮ੍ਰਿਤਸਰ ਜਾਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਹੀ ਕਰਵਾਇਆ ਜਾ ਸਕਦਾ ਹੈ। ਲੱਤ ਦੇ ਇਲਾਜ ‘ਤੇ ਆਉਣ ਵਾਲੇ ਖਰਚ ਲਈ ਗੁਰੂ ਆਸਰਾ ਕਲੱਬ ਵੱਲੋਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਰਾਜਪਾਲ ਸਿੰਘ ਰਾਮਗੜ੍ਹੀਆ ਨੇ 50 ਹਜਾਰ ਰੁਪਏ ਦੀ ਰਕਮ ਗ੍ਰੰਥੀ ਭਾਈ ਬੂਟਾ ਸਿੰਘ ਨੁੰ ਸੌਂਪੀ। ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਹਾਜਰ ਰਾਓ ਵਰਿੰਦਰ ਸਿੰਘ ਨੇ ਗੁਰੂ ਆਸਰਾ ਕਲੱਬ ਕੈਨੇਡਾ ਦੇ ਸਮੂਹ ਸੇਵਾਦਾਰਾਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।

Install Punjabi Akhbar App

Install
×