ਅਮਰੀਕਾ ਦੇ 20 ਸੂਬਿਆਂ ਵਿਚ ਭਾਰੀ ਬਰਫ਼ਬਾਰੀ, ਨਿਊਯਾਰਕ ਤੇ ਨਿਊਜਰਸੀ ’ਚ ਐਮਰਜੈਂਸੀ

ਨਿਊਯਾਰਕ -ਅਮਰੀਕਾ ਵਿੱਚ ਸੋਮਵਾਰ ਨੂੰ 10 ਸਾਲ ਦੇ ਸਭ ਤੋਂ ਬਰਫ਼ੀਲੇ ਤੂਫਾਨ ‘ਓਰਲੇਨਾ’ ਨੇ ਦਸਤਕ ਦਿੱਤੀ। ਕਰੀਬ 20 ਸੂਬਿਆਂ ਵਿੱਚ ਭਾਰੀ ਬਰਫ਼ਬਾਰੀ ਹੋਈ। ਸਭ ਤੋਂ ਜ਼ਿਆਦਾ ਬਰਫ਼ ਨਿਊਯਾਰਕ, ਨਿਊਜਰਸੀ ਅਤੇ ਫਿਲਾਡੇਲਫੀਆ ਵਿਚ ਡਿੱਗੀ। ਇੱਥੇ ਰਿਹਾਇਸ਼ੀ ਇਲਾਕਿਆਂ ਅਤੇ ਸੜਕਾਂ ’ਤੇ ਦੋ ਫੁੱਟ ਤੱਕ ਬਰਫ਼ ਜਮ ਗਈ। ਇਸ ਕਾਰਨ ਇੱਥੇ ਵਿੰਟਰ ਐਮਰਜੈਂਸੀ ਵੀ ਐਲਾਨੀ ਗਈ। ਵਾਸ਼ਿੰਗਟਨ ਅਤੇ  ਬੋਸਟਨ  ਵਿਚ 10 ਇੰਚ ਤੋਂ ਜ਼ਿਆਦਾ ਬਰਫ਼ਬਾਰੀ ਹੋਈ। ਸਥਾਨਕ ਮੀਡੀਆ ਦੀ ਰਿਪੋਰਟਾਂ ਮੁਤਾਬਕ, ਬਰਫ਼ਬਾਰੀ ਦੇ ਕਾਰਨ 400 ਤੋਂ ਜ਼ਿਆਦਾ ਸੜਕ ਹਾਦਸੇ ਹੋਏ। 300 ਤੋਂ ਜ਼ਿਆਦਾ ਗੱਡੀਆਂ ਸੜਕਾਂ ’ਤੇ ਫਸੀਆਂ ਹਨ। ਖਰਾਬ ਮੌਸਮ ਦੇ ਕਾਰਨ 1000 ਹਜ਼ਾਰ ਤੋਂ ਜ਼ਿਆਦਾ  ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਨਿਊਯਾਰਕ ਏਅਰਪੋਰਟ ਅਥਾਰਿਟੀ ਨੂੰ 81 ਫੀਸਦੀ ਤੱਕ ਉਡਾਣਾਂ ਰੱਦ ਕਰਨੀਆਂ ਪਈਆਂ।  ਇਸ ਕਾਰਨ ਕਈ ਯਾਤਰੀ ਹਵਾਈ ਅੱਡਿਆਂ ’ਤੇ ਹੀ ਫਸ ਗਏ। ਮੌਸਮ ਵਿਭਾਗ ਨੇ ਦੱਸਿਆ ਕਿ ਇੱਥੇ ਹੋਰ ਵੀ ਭਾਰੀ ਬਰਫ਼ਬਾਰੀ ਹੋ ਸਕਦੀ ਹੈ।

Install Punjabi Akhbar App

Install
×