ਦੱਖਣੀ ਆਸਟ੍ਰੇਲੀਆ ਵਿੱਚ ਭਾਰੀ ਮੀਂਹ, ਕਈ ਇਲਾਕੇ ਸੜਕੀ ਆਵਾਜਾਈ ਤੋਂ ਕਟੇ

heavyrains150109

ਦੱਖਣੀ ਆਸਟ੍ਰੇਲੀਆ ਭਾਰੀ ਮੀਂਹ ਕਾਰਨ ਪਿਛਲੇ 30 ਸਾਲਾਂ ਵਿੱਚ ਸੱਭ ਤੋਂ ਪ੍ਰਭਾਵਿਤ ਹੋਇਆ ਹੈ।
ਸਟੇਟ ਦੇ ਦੂਰ ਉੱਤਰੀ ਇਲਾਕੇ ਜਿਵੇਂ ਕਿ ਊਡਨਾਦਾਤਾ ਅਤੇ ਮਾਰੀ ਵਰਗੇ ਇਲਾਕਿਆਂ ਵਿੱਚ ਮੌਸਮ ਵਿਭਾਗ ਦੇ ਸੀਨੀਅਰ ਅਧਿਕਾਰੀ ਬਰੈਟ ਗੇਜ਼ ਨੇ ਆਉਣ ਵਾਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਇਨਾ੍ਹਂ ਇਲਾਕਿਆਂ ਵਿੱਚ ਵੀਰਵਾਰ ਤੋਂ ਲੈ ਕੇ ਹੁਣ ਤੱਕ 120 ਮਿ.ਮੀ. ਬਾਰਿਸ਼ ਰਿਕਾਰਡ ਕੀਤੀ ਗਈ ਹੈ ਅਤੇ ਆਉਣ ਵਾਲੇ ਸੋਮਵਾਰ ਤੱਕ 100 ਮਿ.ਮੀ. ਹੋਰ ਬਾਰਿਸ਼ ਦੀ ਸੰਭਾਵਨਾ ਜਤਾਈ ਹੈ।
ਵੀਰਵਾਰ ਰਾਤੀਂ, ਸਥਾਨਕ ਪੁਲਿਸ ਨੇ ਇੱਕ ਵਿਅਕਤੀ ਦੀ ਟੋਡ ਨਦੀ ਵਿੱਚੋਂ ਮ੍ਰਿਤ ਦੇਹ ਵੀ ਬਰਾਮਦ ਕੀਤੀ ਹੈ ਜੋ ਕਿ ਹੜਾਂ ਕਾਰਨ ਰੁੜ ਕੇ ਆਈ ਸੀ। ਇਹ ਮ੍ਰਿਤ ਵਿਅਕਤੀ 24 ਸਾਲਾਂ ਦਾ ਨੌਜਵਾਨ ਹੈ ਅਤੇ ਇੱਕ ਹਵਾ ਵਾਲੀ ਟਿਯੂਬ ਦੇ ਸਹਾਰੇ ਟੋਡ ਨਦੀ ਵਿੱਚ ਤੈਰ ਰਿਹਾ ਸੀ ਕਿ ਅਚਾਨਕ ਨਦੀ ਦਾ ਸਤਰ ਅਤੇ ਵੇਗ ਵੱਧ ਗਿਆ ਅਤੇ ਇਸ ਨੌਜਵਾਨ ਨੂੰ ਬਚਣ ਦਾ ਮੌਕਾ ਨਾ ਮਿਲਿਆ।
ਪੱਛਮੀ ਆਸਟ੍ਰੇਲੀਆ ਦੇ ਕਿੰਬਰਲੇ ਖੇਤਰ ਵਿੱਚ ਤਕਰੀਬਨ ਇੱਕ ਦਰਜਨ ਦੇ ਕਰੀਬ ਬੁਸ਼ ਭਾਈਚਾਰੇ ਦਾ ਸੰਪਰਕ ਸੜਕਾਂ ਵਹਿਣ ਕਾਰਨ ਆਮ ਲੋਕਾਂ ਤੋਂ ਟੁੱਟ ਚੁਕਿਆ ਹੈ। ਇਸਤੋਂ ਇਲਾਵਾ ਡੈਂਪਿਅਰ ਪੈਨਿੰਨਸੁਲਾ ਅਤੇ ਫਿਜ਼ਰੋਏ ਘਾਟੀ ਦਾ ਵੀ ਸੜਕ ਰਾਹੀਂ ਸੰਪਰਕ ਟੁੱਟ ਚੁਕਿਆ ਹੈ।
ਬਰੂਮੇ ਤੋਂ ਤਕਰੀਬਨ 200 ਕਿਲੋਮੀਟਰ ਦੂਰ ਜਰਲਮਡਨਗਾ ਵਿਖੇ ਕਈ ਪਰਿਵਾਰ ਸੜਕਾਂ ਟੁੱਟਣ ਕਾਰਨ ਇੱਕ ਦੂਜੇ ਨਾਲੋਂ ਕਟੇ ਹੋਏ ਹਨ।