ਹੜ੍ਹਾਂ ਦੀਆਂ ਚਿਤਾਵਨੀਆਂ ਜਾਰੀ
ਸਿਡਨੀ ਵਿੱਚ ਅੱਜ ਤੜਕੇ ਸਵੇਰੇ ਤੋਂ ਹੀ ਭਾਰੀ ਵਰਖਾ ਹੋ ਰਹੀ ਹੈ ਅਤੇ ਅਨੁਮਾਨ ਹੈ ਕਿ ਸਾਲ 1950 ਵਿੱਚ ਜਦੋਂ ਕਿ ਪੂਰੇ ਸਾਲ ਵਿੱਚ 2194 ਮਿਲੀਮੀਟਰ ਵਰਖਾ ਹੋਈ ਸੀ, ਇਸ ਸਾਲ ਦੀ ਵਰਖਾ ਉਸ ਦੇ ਨੇੜੇ ਤੇੜੇ ਪਹੁੰਚੇਗੀ ਅਤੇ ਜਾਂ ਫੇਰ ਉਹ ਰਿਕਾਰਡ ਤੋੜੇਗੀ ਕਿਉਂਕਿ ਹਾਲ ਦੀ ਘੜੀ ਇਸ ਸਾਲ ਦੀ ਵਰਖਾ 1950 ਦੇ ਆਂਕੜੇ ਨਾਲੋਂ ਮਹਿਜ਼ 40 ਮਿਲੀਮੀਟਰ ਹੀ ਦੂਰ ਹੈ।
ਨਿਊ ਸਾਊਥ ਵੇਲਜ਼ ਦੇ ਅਪਰ ਹੰਟਰ, ਲੋਅਰ ਹੰਟਰ, ਡਾਰਲਿੰਗ ਰਿਵਰ, ਮੁਰੇ ਰਿਵਰ ਅਤੇ ਲੈਸ਼ਲੈਨ ਰਿਵਰ ਦੇ ਖੇਤਰਾਂ ਵਿੱਚ ਹੜ੍ਹਾਂ ਆਦਿ ਦੀਆਂ ਚਿਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਪ੍ਰਸ਼ਾਸਨ ਪੂਰੇ ਅਲਰਟ ਤੇ ਹੈ।
ਇਸ ਦੇ ਨਾਲ ਹੀ ਅਹਿਤਿਆਦਨ, ਕੁਈਨਜ਼ਲੈਂਡ ਅਤੇ ਵਿਕਟੋਰੀਆ ਦੇ ਕੁੱਝ ਖੇਤਰਾਂ ਵਿੱਚ ਹੜ੍ਹਾਂ ਦੀਆਂ ਚਿਤਵਨੀਆਂ ਜਾਰੀ ਕੀਤੀਆਂ ਗਈਆਂ ਹਨ ਪਰੰਤੂ ਮੁੱਖ ਫੋਕਸ ਨਿਊ ਸਾਊਥ ਵੇਲਜ਼ ਤੇ ਹੀ ਰੱਖਿਆ ਜਾ ਰਿਹਾ ਹੈ।