ਦੇਸ਼ ਵਿੱਚ ਭਾਰੀ ਮੀਂਹ ਦੀ ਆਮਦ …. ਅੱਗ ਤੋਂ ਮਿਲੇਗੀ ਰਾਹਤ ਪਰ ਹੋਰ ਚੁਣੌਤੀਆਂ ਕਾਇਮ

ਦੇਸ਼ ਵਿੱਚ ਭਾਰੀ ਬਾਰਿਸ਼ ਨੇ ਦਸਤਕ ਦੇ ਦਿੱਤੀ ਹੈ ਅਤੇ ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਆਉਣ ਵਾਲੇ ਕੁੱਝ ਦਿਨਾ੍ਹਂ ਵਿੱਚ ਹੀ ਸਮੁੱਚੇ ਦੇਸ਼ ਵਿੱਚ ਹੀ ਮੀਂਹ ਦੇ ਆਸਾਰ ਹਨ ਅਤੇ ਇਸ ਨਾਲ ਸਤੰਬਰ ਮਹੀਨੇ ਤੋਂ ਜੋ ਅੱਗ ਦਾ ਤਾਂਡਵ ਹੋ ਰਿਹਾ ਹੈ -ਉਸ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਇਸ ਅੱਗ ਦੀ ਤਰਾਸਦੀ ਨੇ ਸਮੁੱਚੇ ਆਸਟ੍ਰੇਲੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੀਂਹ ਤੋਂ ਬਾਅਦ ਦੀਆਂ ਪ੍ਰੇਸ਼ਾਨੀਆਂ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ। ਜੰਗਲਾਂ ਵਿੱਚ ਇਕੱਠੀ ਹੋਈ ਟਨਾਂ ਦੇ ਟਨ ਰਾਖ ਨਾਲਿਆਂ ਰਾਹੀਂ ਨਦੀਆਂ ਵਿੱਚ ਮਿਲੇਗੀ ਅਤੇ ਕੂੜੇ ਸਮੇਤ ਇਹ ਪਾਣੀ ਦੀ ਪੂਰਤੀ ਕਰਨ ਵਾਲੇ ਡੈਮਾਂ ਵਿੱਚ ਜਮਾਂ ਹੋਵੇਗੀ ਅਤੇ ਇਸ ਨਾਲ ਹੋਰ ਪ੍ਰੇਸ਼ਾਨੀ ਵੱਧ ਸਕਦੀ ਹੈ। ਲੋਕਾਂ ਨੂੰ ਸਲਾਹ ਪਹਿਲਾਂ ਹੀ ਇਹ ਦਿੱਤੀ ਜਾ ਰਹੀ ਹੈ ਕਿ ਟੂਟੀਆਂ ਦੇ ਪਾਣੀ ਨੂੰ ਵੀ ਉਬਾਲ ਕੇ ਪੀਣ।

Install Punjabi Akhbar App

Install
×