ਏਰੀਜ਼ੋਨਾ ਸੂਬੇ ਦੀ ਪੁਲਿਸ ਨੇ ਇਕ ਟਰੈਕਟਰ ਟ੍ਰੇਲਰ ਵਿਚ 12 ਮਿਲੀਅਨ ਡਾਲਰ ਦੀ ਡਰੱਗ ਅਤੇ ਕੋਕੀਨ ਪਾਏ ਜਾਣ ਤੋਂ ਬਾਅਦ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ

ਏਰੀਜੋ਼ਨਾ, 26 ਫ਼ਰਵਰੀ  -ਬੀਤੇਂ ਦਿਨੀਂ ਅਮਰੀਕਾ ਦੇ ਸੂਬੇ  ਏਰੀਜ਼ੋਨਾ ਦੀ ਟਾਸਕ ਫੋਰਸ ਨੇ ਏਰੀਜੋ਼ਨਾ ਦੇ ਸਿਟੀ ਕਿੰਗਮੈਨ ਨੇੜੇ ਇੰਟਰਸਟੇਟ ਰੂਟ 1- 40 ਉੱਤੇ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਸੈਂਕੜੇ ਪੌਂਡ ਨਾਜਾਇਜ਼ ਨਸ਼ਿਆਂ ਦੀ ਖੇਪ ਫੜ੍ਹੀ ਹੈ।ਬੁੱਲਹੈਡ ਸਿਟੀ ਪੁਲਿਸ ਵਿਭਾਗ ਵੱਲੋਂ ਅਮਰੀਕੀ ਮੀਡੀਏ  ਤੇ ਖ਼ਬਰ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਰੋਜ਼ ਨਸ਼ਿਆਂ ਦੀ ਇੰਨੀ ਵੱਡੀ  ਖੇਪ  ਲੰਘੀ 20 ਫਰਵਰੀ ਨੂੰ ਸਿਟੀ ਕਿੰਗਮੈਨ, ਏਰੀਜੌ਼ਨਾ ਦੇ ਪੱਛਮ ਵਿੱਚ 33 ਮੀਲ ਦੀ ਮਾਰਕ ‘ਤੇ ਇੰਟਰਸਟੇਟ ਰੂਟ 40’ ਤੇ ਬਣਾਇਆ ਪਲਾਇਨ ਸੀ।ਤਕਰੀਬਨ ਸ਼ਾਮ ਦੇ 6:30 ਵਜੇ ਟਾਸਕ ਫੋਰਸ ਨੇ “ਮੋਹਾਵੇ ਏਰੀਆ ਦੇ ਜਨਰਲ ਨਾਰਕੋਟਿਕਸ ਇਨਫੋਰਸਮੈਂਟ ਟੀਮ” (ਐਮ. ਏ. ਜੀ. ਐਨ. ਈ. ਟੀ.) ਦੇ ਅਧਿਕਾਰੀਆਂ ਨੇ ਆਈ -40  ਰੂਟ ਤੇ ਇਕ ਅਰਧ ਟਰੱਕ ਨੂੰ ਰੋਕ ਲਿਆ।ਅਤੇ ਇਕ ਡਰੱਗ ਨੂੰ ਸੁੰਘਣ ਵਾਲੇ ਕੁੱਤੇ ਦੀ ਸਹਾਇਤਾ ਨਾਲ, ਅਧਿਕਾਰੀਆਂ ਨੇ ਲਗਭਗ 168 ਕਿਲੋਗ੍ਰਾਮ ਕੋਕੀਨ ਅਤੇ 220 ਪੌਂਡ ਮਿਥ.  ਨਸ਼ਿਆਂ ਦੀ ਖੇਪ ਫੜ੍ਹੀ ਹੈ। ਮਾਰਕੀਟ ਦੇ ਅਨੁਮਾਨ ਲਗਭਗ  ਜਿਸ ਦੀ ਕੀਮਤ 12.7 ਮਿਲੀਅਨ ਦੇ ਕਰੀਬ ਬਣਦੀ ਹੈ। ਜਿਸ ਨੂੰ ਫੜਿਆਂ  ਗਿਆ ਹੈ।