ਇਹ ਹੈ ਨਿਊਜ਼ੀਲੈਂਡ ਦਾ ਭਾਰੀ ਬੱਚਾ- ਉਮਰ 8 ਮਹੀਨੇ ਅਤੇ ਭਾਰ 27 ਕਿਲੋਗ੍ਰਾਮ

NZ PIC 3 Oct-1

ਨਿਊਜ਼ੀਲੈਂਡ ਦੇ ਵਿਚ ਜਨਮ ਲੈਣ ਵਾਲੇ ਬੱਚਿਆਂ ਦਾ ਔਸਤਨ ਭਾਰ 3.4 ਕਿਲੋਗ੍ਰਾਮ ਰਹਿੰਦਾ ਹੈ ਪਰ ਇਥੇ ਇਕ ਅਜਿਹਾ ਬੱਚਾ ਵੀ ਹੈ ਜਿਸ ਦੇ ਭਾਰ ਨੂੰ ਲੈ ਕੇ ਡਾਕਟਰਾਂ ਦੀ ਨੀਂਦ ਵੀ ਖਰਾਬ ਹੋ ਗਈ ਹੈ। 8 ਮਹੀਨੇ ਦੀ ਇਹ ਬੱਚੀ ਜਿਸਦਾ ਭਾਰ ਹੁਣ 27 ਕਿਲੋਗ੍ਰਾਮ ਹੋ ਗਿਆ ਹੈ ਜਦੋਂ ਜਨਮੀ ਸੀ ਤਾਂ ਇਸਦਾ ਭਾਰ 5 ਕਿਲੋਗ੍ਰਾਮ ਸੀ। ਉਸ ਵੇਲੇ ਵੀ ਨੋਟਿਸ ਕੀਤਾ ਗਿਆ ਸੀ ਕਿ ਇਸ ਲੜਕੀ ਦਾ ਭਾਰ ਜਿਆਦਾ ਹੈ। ਇਸ ਲੜਕੀ ਦਾ ਭਰਾ ਜੋ ਕਿ ਚਾਰ ਸਾਲ ਦਾ ਹੈ ਉਸਦਾ ਭਾਰ ਵੀ ਇਸ ਵੇਲੇ 27 ਕਿਲੋਗ੍ਰਾਮ ਹੈ ਅਤੇ ਇਸ ਅੱਠ ਮਹੀਨੇ ਦੀ ਬੱਚੀ ਦਾ ਭਾਰ ਵੀ 27 ਕਿਲੋਗ੍ਰਾਮ। ਇਸ ਬੱਚੀ ਨੂੰ ਪਾਮਰਸਟਨ ਨਾਰਥ ਹਸਪਤਾਲ ਦੇ ਡਾਕਟਰ ਵੇਖ ਰਹੇ ਹਨ ਅਤੇ ਭਾਰ ਵਧਣ ਸਬੰਧੀ ਖੋਜ ਕਰਨ ਵਿਚ ਲੱਗੇ ਹੋਏ ਹਨ। ਇਸ ਬੱਚੀ ਨੂੰ ਇਸਦੇ ਪੰਜ ਸਾਲਾ ਅਤੇ 4 ਸਾਲਾ 3 ਸਾਲਾ ਭਰਾ ਕਿਸੀ ਵੀ ਹਾਲਤ ਵਿਚ ਚੁੱਕ ਨਹੀਂ ਸਕਦੇ।