ਪੱਛਮੀ ਕੈਨੇਡਾ ਵਿਚ ਚੱਲ ਰਹੀ ਗਰਮ ਲਹਿਰ ਕੁਝ ਦਿਨ ਹੋਰ ਰਹਿਣ ਦੀ ਸੰਭਾਵਨਾ

ਸਰੀ -ਐਨਵਾਇਰਨਮੈਂਟ ਕੈਨੇਡਾ ਵਲੋਂ ਪੱਛਮੀ ਕੈਨੇਡਾ ਵਿਚ ਕਹਿਰ ਵਰਤਾ ਰਹੀ ਗਰਮ ਲਹਿਰ ਬਾਰੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਗਰਮੀ ਦੀ ਇਹ ਲਹਿਰ ਕਈ ਹਿੱਸਿਆਂ ਵਿੱਚ ਅਜੇ ਕੁਝ ਦਿਨ ਹੋਰ ਜਾਰੀ ਰਹੇਗੀ ਪਰ ਇਹ ਭਿਆਨਕ ਅਤੇ ਇਤਿਹਾਸਕ ਗਰਮੀ ਦੀ ਲਹਿਰ ਬੀ.ਸੀ. ਦੇ ਦੱਖਣੀ ਤੱਟ ਅਤੇ ਯੂਕੌਨ ਵਿਚ ਮੰਗਲਵਾਰ ਸ਼ਾਮ ਨੂੰ ਘਟ ਸਕਦੀ ਹੈ।

ਰਿਪੋਰਟ ਅਨੁਸਾਰ ਬੀ.ਸੀ., ਐਲਬਰਟਾ, ਸਸਕੈਚਵਨ, ਨੌਰਥ ਵੈਸਟ ਟੈਰੀਟੋਰੀਜ਼ ਅਤੇ ਯੂਕੌਨ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਤਾਪਮਾਨ 40 ਡਿਗਰੀ ਤਕ ਪਹੁੰਚਣ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ (ਐਤਵਾਰ ਨੂੰ) ਬੀ.ਸੀ. ਵਿੱਚ ਲਿਟਨ ਪਿੰਡ ਵਿਚ ਤਾਪਮਾਨ 46.6 ਸੈਲਸੀਅਸ ਤੱਕ ਪਹੁੰਚ ਗਿਆ ਸੀ।

ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਮੌਸਮ ਵਿਚ ਨਮੀ ਹੋਣ ਕਾਰਨ ਫਰੇਜ਼ਰ ਵੈਲੀ ਵਿਚ ਤਾਪਮਾਨ 50 ਡਿਗਰੀ ਸੈਲਸੀਅਸ ਮਹਿਸੂਸ ਹੋਵੇਗਾ। ਗਰਮੀ ਦੀ ਇਸ ਲਹਿਰ ਤੋਂ ਰਸਬੇਰੀ ਦੇ ਉਤਪਾਦਕ ਦੀ ਬੇਹੱਦ ਚਿੰਤਤ ਅਤੇ ਪ੍ਰਭਾਵਿਤ ਹਨ। ਰਸਬੇਰੀ ਉਤਪਾਦਕਾਂ ਦਾ ਕਹਿਣਾ ਹੈ ਕਿ ਇਸ ਗਰਮੀ ਦਾ ਫ਼ਸਲ ਉੱਤੇ ਮਾੜਾ ਅਸਰ ਪਵੇਗਾ।

ਇਸੇ ਦੌਰਾਨ ਸਿਹਤ ਵਿਭਾਗ ਵੱਲੋਂ ਗਰਮੀ ਦੇ ਕਹਿਰ ਨੂੰ ਧਿਆਨ ਵਿਚ ਰਖਦਿਆਂ ਕਈ ਕੋਵਿਡ -19 ਟੀਕਾਕਰਣ ਕਲੀਨਿਕਾਂ ਦੀਆਂ ਅਪੁਆਇੰਟਮੈਂਟਸ ਵਿਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ।

(ਹਰਦਮ ਮਾਨ) +1 604 308 6663
 maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks