ਆਈ.ਸੀ.ਯੂ. ਦੇ ਮੁਖੀ ਡਾਕਟਰ ਮਾਰਕ ਨਿਕੋਲਸ ਨੇ ਇੱਕ ਮੀਟਿੰਗ ਤਹਿਤ ਕਿਹਾ ਕਿ ਨਿਊ ਸਾਊਥ ਵੇਲਜ਼ ਅਤੇ ਵਿਕਟੌਰੀਆ ਵਿਚਲੇ ਸਿਹਤ ਕਰਮੀ, ਜਦੋਂ ਦਾ ਆਹ ਕਰੋਨਾ ਸ਼ੁਰੂ ਹੋਇਆ ਲਗਾਤਾਰ, ਦਿਨ ਰਾਤ ਲੋਕਾਂ ਦੀ ਜਾਨ ਬਚਾਉਣ ਦੇ ਕੰਮ ਵਿੱਚ ਰੁੱਝੇ ਹਨ ਅਤੇ ਬੁਰੀ ਤਰ੍ਹਾਂ ਨਾਲ ਹਰ ਤਰਫੋਂ ਥਕਾਣ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਵੀ ਥੋੜਾ ਆਰਾਮ ਅਤੇ ਛੁੱਟੀ ਦੀ ਲੋੜ ਹੈ ਪਰੰਤੂ ਹੁਣ ਆਹ ਓਮੀਕਰੋਨ ਨੇ ਉਨ੍ਹਾਂ ਦੇ ਆਰਾਮ ਵਿੱਚ ਖਨਨ ਪਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਸਿਸਟਮ ਵਿੱਚ ਕੋਈ ਵੀ ਕਮੀ ਨਹੀਂ ਹੈ ਅਤੇ ਸਿਹਤ ਕਰਮੀ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਵੀ ਪੂਰੀਆਂ ਸੇਵਾਵਾਂ ਨਿਭਾ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਅਹਿਤਿਆਦ ਵਰਤਣ ਅਤੇ ਆਪਣੇ ਮੂੰਹਾਂ ਉਪਰ ਮਾਸਕ ਜ਼ਰੂਰ ਪਾਉਣ, ਭੀੜ ਵਾਲੀਆਂ ਥਾਂਵਾਂ ਅਤੇ ਇਕੱਠ ਆਦਿ ਕਰਨ ਤੋਂ ਗੁਰੇਜ਼ ਕਰਨ, ਤਾਂ ਕਿ ਜਿੱਥੇ ਕਿਤੇ ਅਤੇ ਜਿੰਨਾ ਵੀ ਹੋ ਸਕੇ ਇਸ ਨਾਮੁਰਾਦ ਬਿਮਾਰੀ ਤੋਂ ਬਚਿਆ ਜਾ ਸਕੇ। ਲੋਕ ਆਪਣੇ ਆਪ ਨੂੰ ਕਰੋਨਾ ਤੋਂ ਬਚਾਉ ਵਾਲੇ ਟੀਕੇ ਜ਼ਰੂਰ ਲਗਵਾਉਣ ਅਤੇ ਜਿਨ੍ਹਾਂ ਦੀ ਤੈਅ ਹੈ, ਉਹ ਬੂਸਟਰ ਡੋਜ਼ ਵੀ ਲੈ ਲੈਣ।
ਟੈਸਟਿੰਗ ਕਲਿਨਿਕਾਂ ਉਪਰ ਲੱਗੀ ਭੀੜ ਨੂੰ ਘੱਟ ਕਰਨ ਲਈ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਟੈਸਟ ਤਾਂ ਹੀ ਕਰਵਾਉਣ ਜੇਕਰ ਬਹੁਤ ਜ਼ਰੂਰੀ ਹੋਵੇ ਅਤੇ ਜਾਂ ਫੇਰ ਉਨ੍ਹਾਂ ਨੂੰ ਸਰੀਰਕ ਤੌਰ ਤੇ ਕੋਈ ਕਰੋਨਾ ਦੇ ਬਾਹਰੀ ਲੱਛਣ ਆਦਿ ਮਹਿਸੂਸ ਹੋਣ।