ਨਿਊਜ਼ੀਲੈਂਡ ਦੇ ਵਿਚ ਬਾਪੂ ਤਰਲੋਕ ਸਿੰਘ ਦੀ ਸਿਹਤਯਾਬੀ ਲਈ ਕਾਮਨਾ-ਭਾਈਚਾਰੇ ਨੇ ਭਾਈ ਸਰਵਣ ਸਿੰਘ ਤੋਂ ਹਾਲ-ਚਾਲ ਪੁਛਿਆ

NZ PIC 15 April-1ਸ਼ਹੀਦ ਭਾਈ ਸਤਵੰਤ ਸਿੰਘ ਅਤੇ ਭਾਈ ਸਰਵਣ ਸਿੰਘ ਅਗਵਾਨ ਦੇ ਸਤਿਕਾਰਯੋਗ ਪਿਤਾ ਬਾਪੂ ਤਰਲੋਕ ਸਿੰਘ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਐਸਕਾਰਟ ਫੋਰਟਿਸ ਹਸਪਤਾਲ ਅੰਮ੍ਰਿਤਸਰ ਵਿਖੇ ਸਾਹ ਦੀ ਤਕਲੀਫ ਕਾਰਨ ਦਾਖਲ ਹਨ, ਦੀ ਸਿਹਤਯਾਬੀ ਲਈ ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਨੇ ਕਾਮਨਾ ਕੀਤੀ ਹੈ। ਭਾਈਚਾਰੇ ਦੇ ਲੋਕਾਂ ਉਨ੍ਹਾਂ ਦੇ ਸਪੁੱਤਰ ਭਾਈ ਸਰਵਣ ਸਿੰਘ ਅਗਵਾਨ ਤੋਂ ਉਨ੍ਹਾਂ ਦਾ ਹਾਲ-ਚਾਲ ਪੁੱਛ ਰਹੇ ਹਨ। ਬਾਪੂ ਤਰਲੋਕ ਸਿੰਘ ਨੂੰ ਜਿੱਥੇ ਸਾਹ ਦੀ ਤਕਲੀਫ ਸੀ, ਉਥੇ ਉਨ੍ਹਾਂ ਦਾ ਬਹੁਤ ਸਮਾਂ ਪਹਿਲਾਂ ਇਕ ਗੁਰਦਾ ਵੀ ਕੱਢਣਾ ਪਿਆ ਸੀ ਅਤੇ ਇਸ ਵੇਲੇ ਉਹ ਇਕ ਗੁਰਦੇ ਉਤੇ ਹੀ ਆਪਣਾ ਜੀਵਨ ਬਤੀਤ ਕਰ ਰਹੇ ਹਨ। ਹੁਣ ਉਨ੍ਹਾਂ ਦੇ ਦਿਲ ਦੇ ਆਪ੍ਰੇਸ਼ਨ ਲਈ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ ਜਿਵੇਂ ਕਿ ਵਡੇਰੀ ਉਮਰ ਅਤੇ ਕਮਜ਼ੋਰੀ। ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਤੋਂ ਸ. ਕੰਵਲਜੀਤ ਸਿੰਘ ਬਖਸ਼ੀ, ਸ. ਖੜਗ ਸਿੰਘ (ਆਮ ਆਦਮੀ ਪਾਰਟੀ), ਪਰਮਿੰਦਰ ਸਿੰਘ ਤੱਖਰ (ਕੌਮ ਦੇ ਹੀਰੇ ਫਿਲਮ ਦੇ ਪ੍ਰੋਡਿਊਸਰ), ਅਮਰਿੰਦਰ ਸਿੰਘ ਸੰਧੂ, ਕਮਲਜੀਤ ਸਿੰਘ ਕਾਕਰਾ, ਪਰਵਿੰਦਰ ਸਿੰਘ ਮਨੀ, ਜਗਜੀਤ ਸਿੰਘ, ਜਤਿੰਦਰਪਾਲ ਸਿੰਘ ਜੇ.ਪੀ., ਜਗਜੀਤ ਸਿੰਘ ਕੰਗ, ਇੰਦਰਜੀਤ ਸਿੰਘ, ਗੁਰਿੰਦਰ ਸਿੰਘ ਖਾਲਸਾ, ਭਾਈ ਮੇਜਰ ਸਿੰਘ, ਕੁਲਵੰਤ ਸਿੰਘ ਖੈਰਾਬਾਦੀ, ਕੁਲਵੰਤ ਸਿੰਘ ਪਾਪਾਕੁਰਾ, ਰਣਜੀਤ ਸਿੰਘ ਨਿਊਲਿਨ, ਦਾਰਾ ਸਿੰਘ, ਗੇਂਜਸ ਸਿੰਘ ਜੇ.ਪੀ.,  ਕੁਲਦੀਪ ਸਿੰਘ, ਗੁਰਪਾਲ ਸਿੰਘ ਜੰਮੂ, ਗੁਰਬਾਜ ਸਿੰਘ, ਅਮਰਦੀਪ ਸਿੰਘ, ਬਲਕਾਰ ਸਿੰਘ, ਕੁਲਵਿੰਦਰ ਸਿੰਘ ਜੰਮੂ, ਗੁਰਜੀਤ ਸਿੰਘ ਵਲਿੰਗਟਨ, ਨਰਿੰਦਰ ਸਿੰਘ, ਅਤਿੰਦਰਪਾਲ ਸਿੰਘ, ਹਰਜਿੰਦਰ ਸਿੰਘ, ਪਵਨਪ੍ਰੀਤ ਸਿੰਘ, ਜਰਨੈਲ ਸਿੰਘ ਹਜ਼ਾਰਾ ਜੇ.ਪੀ., ਗੁਰਜਿੰਦਰ ਸਿੰਘ ਕੰਟਰੈਕਟਰ, ਗੁਰਦੇਵ ਸਿੰਘ, ਕਸ਼ਮੀਰ ਸਿੰਘ ਹੇਅਰ, ਸੁਖਦੇਵ ਸਿੰਘ ਸਮਰਾ, ਬਲਬੀਰ ਸਿੰਘ ਮੁੱਗਾ, ਨਾਜਰ ਸਿੰਘ ਟੀਪੁੱਕੀ, ਜੀਤਾ ਅੰਬਰਸਰੀਆ, ਫਤਿਹ ਸਿੰਘ, ਰਣਜੀਤ ਸਿੰਘ ਮਾਨ, ਰਛਪਾਲ ਸਿੰਘ, ਪੂਰਨ ਸਿੰਘ ਬੰਗਾ, ਸੁਰਜੀਤ ਸਿੰਘ, ਕੁਲਦੀਪ ਸਿੰਘ ਰਾਜਾ, ਹਰਿੰਦਰ ਸਿੰਘ ਮਿੰਟਾ, ਹਰਜਿੰਦਰ ਸਿੰਘ ਮਾਨ, ਦਲਜੀਤ ਸਿੰਘ, ਆਸਟਰੇਲੀਆ ਤੋਂ ਭਾਈ ਜਸਵਿੰਦਰ ਸਿੰਘ ਮਾਲੋਆ, ਅਮਨਦੀਪ ਸਿੰਘ, ਜਤਿੰਦਰ ਸਿੰਘ ਬਾਵਾ, ਮਾਨ ਸਿੰਘ, ਅਮਰਦੀਪ ਸਿੰਘ ਨੇ ਸਾਂਝੇ ਬਿਆਨ ਵਿਚ ਬਾਪੂ ਤਰਲੋਕ ਸਿੰਘ ਦੀ ਸਿਹਤਯਾਬੀ ਤੇ ਲੰਬੀ ਉਮਰ ਦੀ ਕਾਮਨਾ ਕੀਤੀ ਹੈ।
ਰੋਸ ਪ੍ਰਗਟ: ਇਥੇ ਵਸਦੇ ਸਿੱਖ ਭਾਈਚਾਰੇ ਨੇ ਪੰਥ ਰਤਨ ਸ. ਪ੍ਰਕਾਸ਼ ਸਿੰਘ ਬਾਦਲ ਉਤੇ ਵੀ ਗਹਿਰਾ ਰੋਸ ਪ੍ਰਗਟ ਕੀਤਾ ਹੈ ਜਿਨ੍ਹਾਂ ਨੇ ਉਸ ਹਸਪਤਾਲ ਦੇ ਵਿਚ ਸ਼ਿਵ ਸੈਨਾ ਦੇ ਇਕ ਨੇਤਾ ਦੀ ਖਬਰ ਤਾਂ ਲੈ ਲਈ ਪਰ ਸਿੱਖ ਪੰਥ ਦੇ ਮਹਾਨ ਸ਼ਹੀਦ ਦੇ ਪਿਤਾ ਦਾ ਹਾਲ ਪੁੱਛਣਾ ਵਾਜ਼ਿਬ ਨਹੀਂ ਸਮਝਿਆ। ਵਿਦੇਸ਼ੀ ਵਸਦੇ ਸਿੱਖ ਸੋਚਦੇ ਹਨ ਕਿ ਪੰਥ ਦਾ ਇਹ ਰਤਨ ਕਿਹੋ ਜਿਹਾ ਆਪਣਾ ਮੁੱਲ ਰੱਖਦਾ ਹੈ ਜਿਹੜਾ ਕਿ ਇਨਸਾਨੀਅਤ ਦੇ ਨਾਤੇ ਇਕ ਸ਼ਹੀਦ ਦੇ ਪਿਤਾ ਨੂੰ ਵੇਖਣ ਲਈ ਚਾਰ ਕਦਮ ਨਹੀਂ ਚੱਲ ਸਕਿਆ। ਇਸ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਉਤਰ ਵਿਚ ਭਾਈ ਸਰਵਣ ਸਿੰਘ ਅਗਵਾਨ ਨੇ ਕਿਹਾ ਕਿ ”ਉਨ੍ਹਾਂ ਦਾ ਪਰਿਵਾਰ ਸਦਾ ਸੰਗਤ ਦਾ ਰਿਣੀ ਰਿਹਾ ਹੈ ਅਤੇ ਉਹ ਸੰਗਤ ਤੋਂ ਹੀ ਆਸ਼ੀਰਵਾਦ ਦੀ ਆਸ ਰੱਖਦੇ ਹਨ। ਜੇਕਰ ਕੋਈ ਰਾਜਨੀਤਕ ਨੇਤਾ ਖਬਰ ਲੈਣਾ ਮੁਨਾਸਿਬ ਨਹੀਂ ਸਮਝਦਾ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਹੈ। ਸੰਗਤ ਤੋਂ ਉਪਰ ਕੋਈ ਨਹੀਂ ਹੈ।” ਉਨ੍ਹਾਂ ਇਸਦੇ ਨਾਲ ਹੀ  ਜਥੇਦਾਰ ਗਿਆਨੀ ਗੁਰਬਚਨ ਸਿੰਘ, ਦਮਦਮੀ ਟਕਸਾਲ, ਮੁਖੀ ਗਿਆਨੀ ਹਰਨਾਮ ਸਿੰਘ ਧੁੰਮਾ, ਭਾਈ ਜਸਵੀਰ ਸਿੰਘ ਰੋਡੇ, ਭਾਈ ਮੋਹਕਮ ਸਿੰਘ, ਸੰਤ ਬਾਬਾ ਚਰਨ ਸਿੰਘ ਜੱਸੋਵਾਲ, ਬਾਬਾ ਮੇਜਰ ਸਿੰਘ, ਭਾਈ ਕੰਵਰਪਾਲ ਸਿੰਘ ਦਲ ਖਾਲਸਾ ਤੇ ਭਾਈ ਸਤਨਾਮ ਸਿੰਘ ਪਾਉਂਟਾ ਸਮੇਤ ਕਈ ਹੋਰ ਪੰਥਕ ਹਸਤੀਆਂ ਵੱਲੋਂ ਬਾਪੂ ਜੀ ਦਾ ਹਾਲ-ਚਾਲ ਪੁੱਛਣ ਜਾਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ।

Install Punjabi Akhbar App

Install
×