(ਦੱਖਣੀ-ਆਸਟ੍ਰੇਲੀਆ) – ਪਾਰਕਿੰਗ ਦੇ ਪੈਸਿਆਂ ਨੂੰ ਲੈ ਕੇ ਐਡੀਲੇਡ ਵਿੱਚ 100 ਤੋਂ ਵੀ ਜ਼ਿਆਦਾ ਸਿਹਤ ਕਾਮੇ ਹੜਤਾਲ ਤੇ ਚਲੇ ਗਏ ਹਨ। ਯੂਨਾਈਟੇਡ ਵਰਕਰਜ਼ ਯੂਨੀਅਨ ਦੇ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਾਰਕੰਗ ਦੀ ਫੀਸ ਨੂੰ ਇੰਕ ਦਮ ਵਧਾ ਕੇ 55 ਡਾਲਰ ਕਰ ਦਿੱਤਾ ਗਿਆ ਹੈ ਜੋ ਕਿ ਬਹੁਤ ਜ਼ਿਆਦਾ ਹੈ ਅਤੇ ਉਹ ਵੀ 15 ਦਿਨਾਂ ਦੀ। ਉਨ੍ਹਾਂ ਕਿਹਾ ਕਿ ਸਰਕਾਰ ਸਾਡੇ ਕੋਲੋਂ ਪਾਰਕਿੰਗ ਫੀਸ ਇਸ ਵਾਸਤੇ ਲੈ ਰਹੀ ਹੈ ਕਿ ਅਸੀਂ ਆਪਣੇ ਵਾਹਨਾਂ ਤੇ ਡਿਊਟੀ ਤੇ ਸਮੇਂ ਸਿਰ ਪੁੱਝੀਏ ਅਤੇ ਇਸ ਦੇ ਇਵਜ ਵਿੱਚ ਸਾਨੂੰ ਹਰ 15 ਦਿਨਾਂ ਦੇ ਬਾਅਦ 55 ਡਾਲਰ ਦੀ ਫੀਸ ਦੇਣੀ ਪਵੇ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਇੰਨਾ ਕੁ ਸੋਚਣਾ ਚਾਹੀਦਾ ਹੈ ਕਿ ਹਸਪਤਾਲਾਂ ਵਿੱਚ ਸਰਕਾਰ ਸਾਡੇ ਵਰਗੇ ਮੁਲਾਜ਼ਮਾਂ ਨੂੰ ਕਿੰਨੇ ਕੁ ਪੈਸੇ ਦਿੰਦੀ ਹੈ…..? ਅਤੇ ਇਨ੍ਹਾਂ ਘੱਟ ਮਿਹਨਤਾਨਿਆਂ ਦੇ ਬਾਵਜੂਦ ਵੀ ਅਸੀਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਵੀ ਕੰਮ ਕਰਦੇ ਹਾਂ ਅਤੇ ਲੋਕਾਂ ਦੀ ਸੇਵਾ ਕਰਦੇ ਹਾਂ। ਇਸ ਦੇ ਇਵਜ ਵਿੱਚ ਸਾਨੂੰ ਆਪਣੇ ਵਾਹਨਾਂ ਨੂੰ ਡਿਊਟੀ ਸਮੇਂ ਖੜ੍ਹਾ ਕਰਨ ਵਾਸਤੇ ਵੀ ਫੀਸ ਦੇਣੀ ਪੈਂਦੀ ਹੈ।
ਇਸ ਤੋਂ ਇਲਾਵਾ, ਕੁੱਝ ਕੁ ਮੈਂਬਰਾਂ ਦਾ ਕਹਿਣਾ ਹੈ ਕਿ ਹਾਲੇ ਤਾਂ ਸ਼ੁਰੂਆਤ ਹੈ। ਸਰਕਾਰ ਦੇ ਅਜਿਹੇ ਮਨਸੂਬੇ ਹਨ ਕਿ ਸਾਨੂੰ ਹਰ ਸਾਲ 5000 ਡਾਲਰਾਂ ਤੱਕ ਕੇਵਲ ਅਤੇ ਕੇਵਲ ਆਪਣੇ ਵਾਹਨਾਂ ਨੂੰ ਪਾਰਕਿੰਗ ਵਿੱਚ ਖੜ੍ਹਾ ਕਰਨ ਵਾਸਤੇ ਖਰਚਣੇ ਪੈਣਗੇ ਅਤੇ ਅਸੀਂ ਇਸ ਸਭ ਦਾ ਵਿਰੋਧ ਕਰਦੇ ਹਾਂ।