ਸਿਹਤ ਮੰਤਰੀ ਜਿਆਣੀ ਦੇ ਕੇਜਰੀਵਾਲ ਬਾਰੇ ਵਿਵਾਦਿਤ ਬੋਲ ‘ਬਾਂਦਰ ਕੀ ਜਾਣੇ ਅਦਰਕ ਦਾ ਸਵਾਦ’

jiayanਜਲੰਧਰ ਦੇ ਸਿਵਲ ਹਸਪਤਾਲ ਵਿਖੇ ਨਸ਼ਾ ਛੁਡਾਓ ਕੇਂਦਰ ਦਾ ਦੌਰਾ ਕਰਨ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਪੰਜਾਬ ‘ਚ ਸਿਰਫ ਇਕ ਫੀਸਦੀ ਨਸ਼ਾ ਕਰਨ ਵਾਲੇ ਲੋਕ ਹਨ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਜੋ ਪੰਜਾਬ ਦੇ ਇਸ ਸਬੰਧੀ ਅੰਕੜੇ ਪੇਸ਼ ਕਰ ਰਹੇ ਹਨ ਉਹ ਗਲਤ ਹਨ ਤੇ ਇਹ ਪੰਜਾਬ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਦੇ ਦੌਰੇ ‘ਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਹਮਲਾ ਬੋਲਦੇ ਹੋਇਆ ‘ਬਾਂਦਰ ਕੀ ਜਾਣੇ ਅਦਰਕ ਦਾ ਸਵਾਦ’ ਵਰਗੇ ਵਿਵਾਦਿਤ ਸ਼ਬਦ ਵੀ ਕਹੇ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਸਿਰਫ ਸੰਘਰਸ਼ ਦੀ ਸਿਆਸਤ ਜਾਣਦੇ ਹਨ ਨਾ ਕਿ ਸੇਵਾ ਦੀ।

( ਰੌਜ਼ਾਨਾ ਅਜੀਤ)