ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਗੁਰੂ ਨਾਨਕ ਦੇਵ ਫ੍ਰੀ ਡਾਇਲਸਿਸ ਯੂਨਿਟ ਭੁਲੱਥ ਦਾ ਉਦਘਾਟਨ ਕੀਤਾ

health minister inaugurates free dialysis center 2

 ਭੁਲੱਥ —ਦੁਆਬੇ ’ਚ ਪਹਿਲਾ ਬਣਿਆਂ ਫ੍ਰੀ ਡਾਇਲਸਿਸ ਸੈਂਟਰ ਭੁਲੱਥ ਜੋ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੁਸਾਇਟੀ ਭੁਲੱਥ ਨਾਂ ਦੀ ਸੰਸਥਾ ਅਤੇ ਐਨਆਰਆਈ ਵੀਰਾਂ ਅਤੇ ਭੁਲੱਥ ਇਲਾਕੇ ਦੀਆ ਸੰਗਤਾਂ ਦੇ ਸਾਂਝੇ ਸਹਿਯੋਗ ਨਾਂਲ ਕੰਬਣੇ ਗੁਰੂ ਨਾਨਕ ਦੇਵ ਡਾਇਲਸਿਸ ਯੂਨਿਟ ਭੁਲੱਥ ਦਾ ਉਦਘਾਟਨ ਮਾਨਯੋਗ ਸਿਹਤ ਮੰਤਰੀ ਪੰਜਾਬ ਸ:ਬਲਬੀਰ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਭੁਲੱਥ ਵੱਲੋਂ ਸਰਕਾਰੀ ਹਸਪਤਾਲ ਭੁਲੱਥ ’ਚ ਸਥਿੱਤ ਨਵੇ ਚਾਲੂ ਹੋਏ ਫ੍ਰੀ ਡਾਇਲਸਿਸ ਯੂਨਿਟ ਦਾ ਉਦਘਾਟਨ ਆਪਣੇ ਕਰ ਕਮਲਾ ਨਾਲ ਕੀਤਾ। ਜਿਸ ਵਿੱਚ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ ਭੁਲੱਥ ਵਿਖੇੰ 3 ਡਾਇਲਸਿਸ ਮਸ਼ੀਨਾਂ ਲਗਾਈਆਂ ਗਈਆਂ ਹਨ ਜੋ ਕਿਡਨੀ ਦੇ ਰੋਗ ਤੋ ਪੀੜ੍ਹਤ ਲੋਕਾਂ ਦਾ ਫ੍ਰੀ ਡਾਇਲਸਿਸ ਕੀਤਾ ਜਾਵੇਗਾ। ਇਸ ਮੋਕੇ ਸਿਹਤ ਮੰਤਰੀ ਪੰਜਾਬ ਬਲਬੀਰਸਿੰਘ ਸਿੱਧੀ ਅਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਲਾਕੇ ਦੇ ਐਨਆਰਆਈ ਅਤੇ ਭੁਲੱਥ ਇਲਾਕੇ ਦੇ ਲੋਕਾਂ ਦੇ ਇਸ ਵਿਸ਼ੇਸ਼ ਉਪਰਾਲੇ ਲਈ ਸਹਿਯੋਗ ਦੇਣ ਲਈ ਸ਼ਲਾਘਾ ਕੀਤੀ ਜਿੰਨਾਂ ਨੇ ਗਰੀਬ ਪੀੜ੍ਹਤ ਲੋਕਾਂ ਲਈ ਇਕ ਸ਼ਲਾਘਾਯੋਗ ਉੋਪਰਾਲਾ ਕੀਤਾ।ਇਸ ਮੋਕੇ ਜਿਲ੍ਹਾ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ,ਸਿਵਲ ਸਰਜਨ ਡਾਕਟਰ ਪਰਮਿੰਦਰ ਕੌਰ,ਡਾਕਟਰ ਸੁਲਿੰਦਰ ਸਿੰਘ ਐਸਅੳ ਭੁਲੱਥ, ਸ ਸੁਖਪਾਲ ਸਿੰਘ ਖਹਿਰਾ ਐਮ .ਐਲ .ਏ ਹਲਕਾ ਭੁਲੱਥ, ਸ: ਨਵਤੇਜ ਸਿੰਘ ਚੀਮਾ ਐਮ.ਐਲ. ਏ ਹਲਕਾ ਸੁਲਤਾਨਪੁਰ, ਸ ਸੰਦੀਪ ਸਿੰਘ ਮੰਡ ਡੀਐਸਪੀ ਭੁਲੱਥ, ਬ੍ਰਗੇਡੀਅਰ  ਸ ਗੁਰਿੰਦਰ ਸਿੰਘ ਉਪ ਪ੍ਰਧਾਨ ਵੈਟਰਨ ਇੰਡੀਆ, ਸ;ਬਲਵਿੰਦਰ ਸਿੰਘ  ਮੁਲਤਾਨੀ ਮੈਂਬਰ  ਡਿਸਟ੍ਰਿਕਟ ਗਰੀਵੇਸ ਰੀਡਰੈਸਲ ਕਮੇਟੀ ਅਤੇ ਭੁਲੱਥ ਇਲਾਕੇ ਦੀਆ ਕਈ ਪ੍ਰਮੁੱਖ ਸਖ਼ਸੀਅਤਾ ਹਾਜਰ ਸਨ।

health minister inaugurates free dialysis center

ਜਿਕਰਯੋਗ ਹੈ ਕਿ ਇਹ ਉਪਰਾਲਾ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੇਵਾ ਸੁਸਾਇਟੀ ਵੱਲੋ ਐਨਆਰਆਈ ਅਤੇ ਇਲਾਕੇ ਦੀਆ ਸੰਗਤਾ ਦੇ ਸਹਿਯੋਗ ਨਾਲ ਨੇਪਰੇ ਚੜਿਆ ਹੈ। ਇਸ ਮੋਕੇ ਇਸ ਸੰਸਥਾ ਦੇ ਸਰਪ੍ਰਸਤ ਅਤੇ ਮੈਂਬਰ ਸ: ਫਲਜਿੰਦਰ ਸਿੰਘ ਲਾਲੀਆ, ਸ:ਬਲਵਿੰਦਰ ਸਿੰਘ ਚੀਮਾ,ਸ ਮੋਹਨ ਸਿੰਘ ਸਰਪੰਚ ਡਾਲਾ,ਡਾਕਟਰ ਸੁਰਿੰਦਰ ਕੱਕੜ, ਸ:ਸੁਰਿੰਦਰ ਸਿੰਘ ਲਾਲੀਆ, ਸ:ਅਵਤਾਰ ਸਿੰਘ ਲਾਲੀਆ, ਸ: ਲਖਵਿੰਦਰ ਸਿੰਘ ਅਸਟ੍ਰਰੀਆ, ਸ: ਸੁਖਵਿੰਦਰ ਸਿੰਘ ਭਦਾਸ, ਬੀਬੀ ਕੁਲਵੰਤ ਕੌਰ ਨੇ ਇਸ ਕਾਰਜ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲਿਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸੰਸਥਾ ਪਾਰਦਰਸ਼ਤਾ ਨਾਲ ਕੰਮ ਕਰੇਗੀ।ਇਹ ਡਾਇਲਸਿਸ ਯੂਨਿਟ ਭੁਲੱਥ  ਇਲਾਕੇ ਲਈ ਇਕ ਵਰਦਾਨ ਸਾਬਿਤ ਹੋਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks