ਕਰੋਨਾ ਵਾਇਰਸ ਦੇ ਪੂਰਨ ਖ਼ਾਤਮੇ ਦਾ ਦਾਅਵਾ ਨਹੀਂ ਕਰ ਸਕਦੇ -ਸਰਕਾਰ

(ਐਸ.ਬੀ.ਐਸ.) ਫੈਡਰਲ ਸਿਹਤ ਮੰਤਰੀ ਗਰੈਗ ਹੰਟ ਨੇ ਕਿਹਾ ਹੈ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਕੋਵਿਡ 19 ਤੋਂ ਗ੍ਰਸਤ ਲੋਕਾਂ ਦੇ ਮਾਮਲੇ ਦਰਜ ਹੋਣ ਵਿੱਚ ਕਾਫੀ ਗਿਰਾਵਟ ਆਈ ਹੈ ਪਰੰਤੂ ਫੇਰ ਵੀ ਉਹ ਇਹ ਦਾਅਵਾ ਨਹੀਂ ਕਰ ਸਕਦੇ ਕਿ ਉਹ ਕਰੋਨਾ ਨੂੰ ਮਾਤ ਦੇਣ ਵਿੱਚ ਕਾਮਯਾਬ ਹੋ ਗਏ ਹਨ ਕਿਉਂਕਿ ਲੋਕਾਂ ਦਾ ਬਾਹਰਲੇ ਦੇਸ਼ਾਂ ਤੋਂ ਵਾਪਿਸ ਆਉਣਾ ਲਗਾਤਾਰ ਜਾਰੀ ਹੈ ਅਤੇ ਕੁੱਝ ਨਹੀਂ ਕਹਿ ਸਕਦੇ ਕਿ ਕਦੋਂ, ਕਿੱਥੋਂ ਅਤੇ ਕਿਸ ਦੇ ਦੁਆਰਾ ਇਹ ਮੁੜ ਤੋਂ ਸਿਰ ਚੁੱਕ ਲਵੇ। ਜ਼ਿਕਰਯੋਗ ਹੈ ਕਿ ਇਸ ਵੇਲੇ ਕੁੱਲ 6929 ਕਰੋਨਾ ਦੇ ਮਾਮਲੇ ਚਲੰਤ ਹਨ ਅਤੇ 97 ਲੋਕਾਂ ਦੀ ਮੌਤ ਇਸ ਬਿਮਾਰੀ ਕਾਰਨ ਹੋ ਚੁਕੀ ਹੈ। ਬਾਹਰ ਤੋਂ ਆਉਣ ਵਾਲੇ ਸਾਰੇ ਲੋਕਾਂ ਵਾਸਤੇ ਕੁਆਰਨਟੀਨ ‘ਜ਼ਰੂਰੀ’ ਹੈ ਅਤੇ ਇਸ ਦੀ ਉਲੰਘਣਾ ਕਿਸੇ ਵੀ ਸੂਰਤ ਵਿੱਚ ਨਾ ਕੀਤੀ ਜਾਵੇ। ਉਨਾ੍ਹਂ ਨੇ ਇਹ ਵੀ ਕਿਹਾ ਕਿ ਲੋਕ ਹਾਲੇ ਪੂਰਨ ਤੌਰ ਉਪਰ ਅਹਿਤਿਆਦ ਵਰਤਣ ਅਤੇ ਇੱਕ ਛੋਟੀ ਜਿਹੀ ਗਲਤੀ ਦਾ ਵੀ ਬਹੁਤ ਵੱਡਾ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ।

Install Punjabi Akhbar App

Install
×