ਮੈਡੀਬੈਂਕ ਉਪਰ ਸਾਈਬਰ ਹਮਲਾ…..?

ਹੁਣ ਆਸਟ੍ਰੇਲੀਆ ਦੇ ਸਿਹਤ ਬੀਮੇ ਨਾਲ ਸਬੰਧਤ ਮੈਡੀਬੈਂਕ ਉਪਰ ਸਾਈਬਰ ਅਪਰਾਧੀਆਂ ਦੀ ਨਿਗ੍ਹਾ ਪੈ ਗਈ ਹੈ ਅਤੇ ਹਾਲ ਵਿੱਚ ਹੀ ਉਨ੍ਹਾਂ ਨੇ ਮੈਡੀਬੈਂਕ ਉਪਰ ਸਾਈਬਰ ਹਮਲੇ ਦੀ ਨਾਕਾਮ ਕੋਸ਼ਿਸ਼ ਕੀਤੀ ਹੈ।
ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਹਮਲੇ ਦੀ ਕੋਸ਼ਿਸ਼ ਹੋਈ ਸੀ ਪਰੰਤੂ ਪਹਿਲਾਂ ਤੋਂ ਹੀ ਸੁਚੇਤ ਅਧਿਕਾਰੀਆਂ ਨੇ ਇਸਤੋਂ ਬਚਾਅ ਕਰ ਲਿਆ ਹੈ ਅਤੇ ਜਨਤਕ ਖਾਤੇ ਅਤੇ ਜਾਣਕਾਰੀਆਂ ਬਿਲਕੁਲ ਸੁਰੱਖਿਅਤ ਹਨ।
ਉਨ੍ਹਾਂ ਦੱਸਿਆ ਕਿ ਏ.ਐਚ.ਐਮ. ਅਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀਆਂ ਨੀਤੀਆਂ ਨੂੰ ਮੈਨੇਜ ਕਰਨ ਵਾਲਾ ਸਿਸਟਮ ਹਾਲ ਦੀ ਘੜੀ ਆਫਲਾਈਨ ਕਰ ਦਿੱਤਾ ਗਿਆ ਹੈ ਜਿਸ ਨਾਲ ਇੱਕ ਅੱਧੇ ਦਿਨ ਦੀ ਪ੍ਰੇਸ਼ਾਨੀ ਹੋ ਸਕਦੀ ਹੈ -ਪਰੰਤੂ ਜਲਦੀ ਹੀ ਇਸਨੂੰ ਮੁੜ ਤੋਂ ਬਹਾਲ ਕਰ ਦਿੱਤਾ ਜਾਵੇਗਾ। ਇਸ ਦੇ ਆਫਲਾਈਨ ਹੋਣ ਕਾਰਨ ਏ.ਐਚ.ਐਮ. ਅਤੇ ਅੰਤਰ-ਰਾਸ਼ਟਰੀ ਵਿਦਿਆਰਥੀ ਵਾਲਾ ਪੋਰਟਲ ਆਫ਼ਲਾਈਨ ਰਹੇਗਾ ਅਤੇ ਇਸਦੀ ਸਿਹਤ ਸਬੰਧੀ ਜਾਣਕਾਰੀ ਅੱਜ ਦਾ ਦਿਨ ਮੁਹੱਈਆ ਨਹੀਂ ਹੋ ਸਕੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਜ਼ਿਆਦਾ ਜਾਣਕਾਰੀ ਆਦਿ ਜ਼ਰੂਰੀ ਚਾਹੀਦੀ ਹੋਵੇ ਤਾਂ ‘ਕਸਟਮਰ ਸੇਵਾਵਾਂ’ ਉਪਰ ਕਾਲ ਕੀਤੀ ਜਾ ਸਕਦੀ ਹੈ।