2014 ਵਿੱਚ ਵਿਕਟੋਰੀਆ ਕੋਲ ਮਾਈਨ ਅੰਦਰ ਲੱਗੀ ਅੱਗ ਵਾਸਤੇ ਹੇਜ਼ਲਵੁਡ ਪਾਵਰ ਕਾਰਪੋਰੇਸ਼ਨ ਨੂੰ 1.56 ਮਿਲੀਅਨ ਡਾਲਰ ਦਾ ਜੁਰਮਾਨਾ

(ਐਸ.ਬੀ.ਐਸ.) ਸੁਪਰੀਮ ਕੋਰਟ ਵੱਲੋਂ, ਸਾਲ 2014 ਦੇ ਫਰਵਰੀ ਮਹੀਨੇ ਦੀ 9 ਤਾਰੀਖ ਨੂੰ ਰਾਜ ਦੀ ਲੈਟਰੋਬ ਵੈਲੀ ਵਿੱਚ ਫੈਲੀ ਜੰਗਲ ਦੀ ਅੱਗ ਜਿਸਨੇ ਕਿ ਤਕਰੀਬਨ 45 ਦਿਨਾਂ ਤੋਂ ਵੀ ਜ਼ਿਆਦਾ ਤੱਕ ਤਬਾਹੀ ਮਚਾਈ ਸੀ, ਲਈ ਹੇਜ਼ਲਵੁਡ ਪਾਵਰ ਕਾਰਪੋਰੇਸ਼ਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ 1.56 ਮਿਲੀਅਨ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਵੈਸੇ ਕੋਰਨ ਨੇ ਇਹ ਵੀ ਸਾਫ ਕੀਤਾ ਹੈ ਕਿ ਕਾਰਪੋਰੇਸ਼ਨ ਸਿੱਧੇ ਤੌਰ ਤੇ ਅੱਗ ਵਾਸਤੇ ਜ਼ਿੰਮੇਵਾਰ ਨਹੀਂ ਸੀ ਪਰੰਤੂ ਜਨਤਕ ਸੁਰੱਖਿਆ ਦੇ ਮਿਆਰਾਂ ਨੂੰ ਦੇਖਦਿਆਂ ਹੋਇਆਂ ਉਕਤ ਅਦਾਰਾ 12 ਵਿੱਚੋਂ 10 ਮਿਆਰਾਂ ਅੰਦਰ ਸਿੱਧੇ ਤੌਰ ਤੇ ਫੇਲ੍ਹ ਹੋਇਆ ਸੀ। ਅਦਾਰੇ ਕੋਲ ਬੁਸ਼ਫਾਇਰ ਨਾਲ ਨਜਿੱਠਣ ਵਾਸਤੇ ਪੂਰੇ ਸਾਧਨ ਹੀ ਨਹੀਂ ਸਨ ਅਤੇ ਨਾ ਹੀ ਪੂਰਾ ਸਟਾਫ ਸੀ। ਜੋ ਸਟਾਫ ਸੀ ਵੀ ਉਹ ਪੂਰੀ ਤਰਾ੍ਹਂ ਨਾਲ ਅੱਗ ਉਪਰ ਕਾਬੂ ਪਾਉਣ ਦੀਆਂ ਤਕਨੀਕਾਂ ਤੋਂ ਸਿੱਖਿਅਤ ਨਹੀਂ ਸੀ। ਜਸਟਿਸ ਕੋਇਗ ਨੇ ਇਹ ਜੁਰਮਾਨਾ ਹੇਜ਼ਲਵੁਡ ਨੂੰ 90 ਦਿਨਾ੍ਹਂ ਦੇ ਅੰਦਰ ਅੰਦਰ ਜਮਾ੍ਹਂ ਕਰਵਾਉਣ ਲਈ ਕਿਹਾ ਹੈ।

Install Punjabi Akhbar App

Install
×