ਹਾਕਸਬਰੀ ਦੇ ਲੋਕ ਵੀ ਹੜ੍ਹਾਂ ਕਾਰਨ ਕਾਫੀ ਚਿੰਤਿਤ ਅਤੇ ਡਰੇ -1961 ਤੋਂ ਬਾਅਦ ਸਭ ਤੋਂ ਵੱਡੇ ਹੜ੍ਹ ਦੀ ਝੇਲ ਰਹੇ ਮਾਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਅੰਦਰ ਚੱਲ ਰਹੀ ਹੜ੍ਹਾਂ ਦੀ ਮਾਰ ਦੇ ਪ੍ਰਭਾਵਿਤ ਖੇਤਰਾਂ ਅੰਦਰ ਹਾਕਸਬਰੀ ਨਦੀ ਦਾ ਇਲਾਕਾ ਵੀ ਹੈ ਅਤੇ ਕਿਉਂਕਿ ਇਹ ਨਦੀ ਵੀ ਆਪਣੇ ਪੂਰੇ ਉਫਾਨ ਤੇ ਹੈ ਅਤੇ ਇਸ ਦਾ ਪਾਣੀ ਸੜਕਾਂ ਦੇ ਉਪਰੋਂ ਦੀ ਵੱਗ ਰਿਹਾ ਹੈ ਅਤੇ ਇਸ ਨਾਲ ਵਿੰਡਸਰ, ਪਿਟ ਟਾਊਨ, ਨਾਰਥ ਰਿਚਮੰਗ, ਫਰੀਮੈਨਜ਼ ਰੀਚ ਅਤੇ ਕੋਲੋ ਆਦਿ ਖੇਤਰ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸਾਲ 1961 ਵਿੱਚ ਅਜਿਹੇ ਹੜ੍ਹ ਆਏ ਸਨ ਅਤੇ ਭਾਰੀ ਤਬਾਹੀ ਹੋਈ ਸੀ।
ਅੱਜ ਤੜਕੇ ਸਵੇਰੇ ਹੀ 2,800 ਦੇ ਕਰੀਬ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਉਕਤ ਖੇਤਰਾਂ ਵਿੱਚੋਂ ਕੱਢ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਅਤ ਥਾਵਾਂ ਉਪਰ ਪਹੁੰਚਾਇਆ ਗਿਆ ਹੈ ਅਤੇ ਫੈਡਰਲ ਸਰਕਾਰ ਦੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਲਿਟਲਪਰਾਊਡ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕੋਲ ਅਜਿਹੀਆਂ ਸੁਵਿਧਾਵਾਂ ਹਨ ਕਿ 54,000 ਲੋਕਾਂ ਨੂੰ ਲੋੜ ਪੈਣ ਤੇ ਅਜਿਹੇ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਉਪਰ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਪਣੀ ਰੱਖਿਆ ਲਈ ਹਾਲੇ ਅਜਿਹੇ ਖੇਤਰਾਂ ਵਿੱਚੋਂ ਬਾਹਰ ਜਾਣਾ ਵੀ ਨਹੀਂ ਚਾਹੁੰਦੇ ਅਤੇ ਇਸੇ ਵਾਸਤੇ ਉਹ ਲਗਾਤਾਰ ਅਪੀਲ ਕਰ ਰਹੇ ਹਨ ਕਿ ਲੋਕ ਆਪਣਾ ਜ਼ਰੂਰੀ ਸਾਮਾਨ ਲੈ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਦੂਰ ਚਲੇ ਜਾਣ ਤਾਂ ਜੋ ਉਨ੍ਹਾਂ ਦੀ ਜਾਨ ਦੀ ਸੁਰੱਖਿਆ ਨਿਸ਼ਚਿਤ ਕੀਤੀ ਜਾ ਸਕੇ।
ਦ ਇੰਸ਼ੋਰੈਂਸ ਕਾਂਸਲ ਆਫ ਆਸਟ੍ਰੇਲੀਆ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਉਹ ਲਗਾਤਾਰ ਨਿਊ ਸਾਊਥ ਵੇਲਜ਼ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ ਅਤੇ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ, ਪ੍ਰਭਾਵਿਤ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਫੌਰਨ ਆਪਣੇ ਬੀਮਾ ਏਜੰਟ ਨੂੰ ਸੰਪਰਕ ਕਰਨ ਅਤੇ ਆਪਣੇ ਬੀਮੇ ਦੇ ਮੁਆਵਜ਼ੇ ਲਈ ਫੌਰਨ ਅਪਲਾਈ ਕਰਨ ਤਾਂ ਜੋ ਬੀਮੇ ਦੀ ਰਕਮ ਫੌਰਨ ਉਨ੍ਹਾਂ ਤੱਕ ਪਹੁੰਚਾਈ ਜਾ ਸਕ

Install Punjabi Akhbar App

Install
×